ਹਿੰਦੂ ਗਵਰਨਰ ਸਿੱਖਾਂ ਦਾ ਕਾਇਲ
ਏਬੀਪੀ ਸਾਂਝਾ | 20 Nov 2016 12:35 PM (IST)
ਨਵੀਂ ਦਿੱਲੀ: ਤ੍ਰਿਪੁਰਾ ਦੇ ਗਵਰਨਰ ਥਗਾਟਾ ਰੌਏ ਨੇ ਬੀਤੇ ਦਿਨੀਂ ਟਵੀਟ ਕਰਕੇ ਸਿੱਖ ਧਰਮ ਦੀ ਪ੍ਰਸ਼ੰਸ਼ਾ ਕੀਤੀ ਹੈ। ਥਗਾਟਾ ਨੇ ਲਿਖਿਆ ਹੈ ਕਿ ਭਾਵੇਂ ਉਹ ਇੱਕ ਹਿੰਦੂ ਹਨ, ਪਰ ਨਿੱਜੀ ਤੌਰ 'ਤੇ ਸਿੱਖ ਧਰਮ ਉਨ੍ਹਾਂ ਨੂੰ ਇੱਕ ਸੰਪੂਰਨ ਧਰਮ ਲੱਗਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਸਿੱਖ ਕੌਮ ਵੱਲੋਂ ਮਾਨਵਤਾ ਦੀ ਮਦਦ ਲਈ ਵਿਸ਼ਵ ਪੱਧਰ 'ਤੇ ਕੀਤੇ ਜਾਂਦੇ ਕਾਰਜਾਂ ਲਈ ਸਿੱਖਾਂ ਨੂੰ ਵਧਾਈ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਔਖੇ ਸਮੇਂ ਸਿੱਖ ਭਾਈਚਾਰਾ ਹਰ ਕਿਸੇ ਦੇ ਨਾਲ ਖੜ੍ਹਦਾ ਹੈ। ਇਹ ਲਿਖਿਦਆਂ ਗਵਰਨਰ ਨੇ ਆਪਣੇ ਟਵਿੱਟਰ 'ਤੇ ਗੁਰੂ ਨਾਨਕ ਦੇਵ ਬਾਰੇ ਜਾਣਕਾਰੀ ਦਿੰਦੀ ਵੀਡੀਓ ਵੀ ਸ਼ੇਅਰ ਕੀਤੀ ਹੈ।