ਡਿਗਰੀ ਖ਼ਤਮ ਹੁੰਦਿਆਂ ਹੀ ਮੁਟਿਆਰ ਨੇ ਜ਼ਿੰਦਗੀ ਕੀਤੀ ਖ਼ਤਮ
ਏਬੀਪੀ ਸਾਂਝਾ | 16 Jul 2018 10:57 AM (IST)
ਚੰਡੀਗੜ੍ਹ: ਮੁਹਾਲੀ ਦੇ ਖਰੜ ਦੀ ਰਹਿਣ ਵਾਲੀ ਸੁਮੀਤ ਕੌਰ ਨੇ ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੁਮੀਤ ਥਾਪਰ ਡੀਮਡ ਯੂਨੀਵਰਸਿਟੀ ਵਿੱਚ ਬੀਟੈੱਕ ਦੀ ਵਿਦਿਆਰਥਣ ਸੀ ਤੇ ਅੱਜ ਉਸ ਨੇ ਚਾਰ ਸਾਲਾਂ ਬਾਅਦ ਪੜ੍ਹਾਈ ਖ਼ਤਮ ਹੋਣ ’ਤੇ ਆਪਣੇ ਘਰ ਆਉਣਾ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਸੁਮੀਤ ਨੇ ਥਾਪਰ ਯੂਨੀਵਰਸਿਟੀ ਵਿੱਚ ਬੀਟੈੱਕ ਦੀ ਵਿਦਆਰਥਣ ਸੀ। ਅੱਜ ਚਾਰ ਸਾਲਾਂ ਬਾਅਦ ਉਸ ਨੇ ਆਪਣੀ ਪੜ੍ਹਾਈ ਖ਼ਤਮ ਹੋਣ ’ਤੇ ਘਰ ਵਾਪਸ ਆਉਣਾ ਸੀ। ਉਸ ਦੇ ਮਾਪੇ ਉਸ ਨੂੰ ਲੈਣ ਲਈ ਯੂਨੀਵਰਸਿਟੀ ਪੁੱਜਣ ਵਾਲੇ ਸਨ ਪਰ ਮਾਪਿਆਂ ਦੇ ਪੁੱਜਣ ਤੋਂ ਪਹਿਲਾਂ ਹੀ ਉਸ ਨੇ ਆਤਮਾ ਹੱਤਿਆ ਕਰ ਲਈ। ਪੁਲਿਸ ਇਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ। ਲੜਕੀ ਵੱਲੋਂ ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ।