ਨਹਿਰ 'ਚ ਨਹਾਉਣ ਗਏ ਤਿੰਨ ਨੌਜਵਾਨ ਦੀ ਮੌਤ
ਏਬੀਪੀ ਸਾਂਝਾ | 15 Jul 2018 07:38 PM (IST)
ਬਠਿੰਡਾ: ਸ਼ਹਿਰ ਵਿੱਚੋਂ ਲੰਘਦੀ ਸਰਹਿੰਦ ਨਹਿਰ ਵਿੱਚ ਨਹਾਉਣ ਗਏ ਚਾਰ ਨੌਜਵਾਨਾਂ ਵਿੱਚੋਂ ਤਿੰਨ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ। ਬਠਿੰਡਾ ਦੀ ਸਮਾਜਸੇਵੀ ਸੰਸਥਾ ਨੇ ਤਿੰਨਾਂ ਦੀਆਂ ਲਾਸ਼ਾ ਬਰਾਮਦ ਕਰ ਲਈਆਂ ਹਨ। ਚੌਥਾ ਮੁੰਡਾ ਤੈਰਾਕੀ ਚੰਗੀ ਤਰ੍ਹਾਂ ਜਾਣਦਾ ਸੀ ਤਾਂ ਬਚ ਗਿਆ। ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਵਿੱਚ ਚੁੱਭੀ ਮਾਰਨੀ ਇਨ੍ਹਾਂ ਨੌਜਵਾਨਾਂ ਲਈ ਬੇਹੱਦ ਭਾਰੀ ਪੈ ਗਏ। ਘਟਨਾ ਦੁਪਹਿਰ ਸਮੇਂ ਵਾਪਰੀ ਤੇ ਨੌਜਵਾਨਾਂ ਦੀ ਭਾਲ ਵਿੱਚ ਤਿੰਨ ਘੰਟੇ ਬਚਾਅ ਕਾਰਜ ਚੱਲੇ। ਪਰ ਅੰਤ ਵਿੱਚ ਤਿੰਨਾਂ ਦੀਆਂ ਲਾਸ਼ਾਂ ਹੀ ਬਰਾਮਦ ਹੋਈਆਂ। ਮਰਨ ਵਾਲੇ ਤਿੰਨੇ ਨੌਜਵਾਨ ਕਾਰ ਮਕੈਨਿਕ ਦਾ ਕੰਮ ਕਰਦੇ ਸਨ। ਫਿਲਹਾਲ ਨੌਜਵਾਨਾਂ ਦੀ ਸ਼ਨਾਖ਼ਤ ਲਈ ਕੋਈ ਪਰਿਵਾਰਕ ਮੈਂਬਰ ਨਹੀਂ ਪੁੱਜਾ।