ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੌਕਰੀਆਂ ਨੂੰ ਲੈ ਕੇ ਇਕ ਵਾਰ ਫਿਰ ਸਵਾਲਾਂ ਦੇ ਘੇਰੇ 'ਚ ਹੈ।ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਟਵੀਟ ਕਰਕੇ ਆਪ 'ਤੇ ਸਵਾਲ ਚੁੱਕੇ ਹਨ।ਵੈਟਨਰੀ ਇੰਸਪੈਕਟਰਾਂ ਨੂੰ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਖਹਿਰਾ ਮੁਤਾਬਿਕ ਕੁੱਲ 68 ਵਿੱਚੋਂ 21 ਨੌਕਰੀਆਂ ਹਰਿਆਣਾ ਅਤੇ 11 ਨੌਕਰੀਆਂ ਰਾਜਸਥਾਨ ਦੇ ਲੋਕਾਂ ਨੂੰ ਦਿੱਤੀਆਂ ਗਈਆਂ ਹਨ।
ਖਹਿਰਾ ਦਾ ਕਹਿਣ ਹੈ ਕਿ, "ਪੰਜਾਬ ਦੇ ਲੋਕਾਂ ਨੂੰ ਇਹ ਬਦਲਾਅ ਨਹੀਂ ਚਾਹੀਦਾ ਸੀ। ਅੱਜ ਨਵੇਂ ਭਰਤੀ ਕੀਤੇ ਗਏ ਵੈਟਨਰੀ ਇੰਸਪੈਕਟਰਾਂ ਨੂੰ ਸਰਕਾਰ ਵੱਲੋਂ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਜਿੰਨਾ ਵਿੱਚ ਕੁੱਲ 68 ਵਿੱਚੋਂ 21 ਨੌਕਰੀਆਂ ਹਰਿਆਣਾ ਅਤੇ 11 ਨੌਕਰੀਆਂ ਰਾਜਸਥਾਨ ਦੇ ਲੋਕਾਂ ਨੂੰ ਦਿੱਤੀਆਂ ਗਈਆਂ।"
ਇਸ ਟਵੀਟ ਦੇ ਜਵਾਬ ਵਿੱਚ ਕੁੱਝ ਯੂਜ਼ਰਸ ਨੇ ਖਹਿਰਾ ਨੂੰ ਪੁੱਛਿਆ, "ਦਿੱਤੀਆ ਨਹੀਂ ਗਈਆਂ, ਉਹ ਸਹੀ ਯੋਗਤਾ ਦੇ ਨਾਲ ਮੈਰਿਟ ਸੂਚੀ ਵਿੱਚ ਟੌਪ 'ਤੇ ਹਨ ਭਰਾ!!!!!! ਭੁੱਲਥ ਤੋਂ ਕੋਈ ਵੀ ਸੂਚੀ ਵਿੱਚ ਹੈ? ਕੋਈ ਵੀ ਜਿਸਨੂੰ ਤੁਸੀਂ ਮਾਰਗਦਰਸ਼ਨ, ਮਦਦ, ਟਿਊਸ਼ਨ ਆਦਿ ਦਿੱਤੀ ਹੋਵੇ।"
ਇੱਕ ਹੋਰ ਯੂਜ਼ਰ ਨੇ ਲਿਖਿਆ, "ਕਦੇ ਜ਼ਮੀਨ ਤੇ ਆ ਕੇ ਪੜਤਾਲ ਕਰੋ ਕਿ ਕਿੰਨੇ ਵਿਦਿਆਰਥੀ ਵੈਟਰਨਰੀ ਕੋਰਸ ਵਿੱਚ ਦਾਖਲ ਹੋਏ? ਸੁਲਤਾਨਪੁਰ ਲੋਧੀ ਵਿੱਚ ਮੇਰੇ ਕੋਲ ਇੱਕ ਵੀ ਫ਼ਾਰਮ ਨਹੀਂ ਭਰਿਆ।ਆਪਣੇ ਪੰਜਾਬੀ ਡੰਗਰ ਡਾਕਟਰ ਨਹੀਂ ਅਖਵਾਉਣਾ ਚਾਹੁੰਦੇ।"
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ