ਹੁਸ਼ਿਆਰਪੁਰ: ਅੱਜਕੱਲ੍ਹ ਲੋਕ ਕਿਸੇ ਵੀ ਗੱਲ ਦਾ ਵੀਡੀਓ ਬਣਾ ਉਸ ਨੂੰ ਵਾਇਰਲ ਕਰਨ ‘ਚ ਦੇਰੀ ਨਹੀਂ ਕਰਦੇ। ਹਾਲ ਹੀ ‘ਚ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ‘ਚ ਸਲੇਰਨ ਪਿੰਡ ਦੇ ਨੌਜਵਾਨ ਦੀ 15-20 ਮੁੰਡੇ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ।

ਮਾਮਲਾ ਇੱਥੇ ਨਹੀਂ ਮੁੱਕਦਾ ਇਹ ਵੀਡੀਓ ਕਿਸੇ ਤਰ੍ਹਾਂ ਪੀੜਤ ਕੋਲ ਵੀ ਪਹੁੰਚ ਗਈ। ਇਸ ਨੂੰ ਦੇਖ ਉਹ ਸ਼ਰਮਿੰਦਾ ਹੋ ਗਿਆ ਤੇ ਖੁਦਕੁਸ਼ੀ ਕਰਨ ਦੀ ਸੋਚਣ ਲੱਗਿਆ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਤੇ ਇਨਸਾਫ ਦੀ ਮੰਗ ਕੀਤੀ।



ਅਸਲ ‘ਚ ਪੀੜਤ ਨੌਜਵਾਨ ਆਪਣੇ ਦੋਸਤ ਨਾਲ ਨੰਗਲ ਗਿਆ ਸੀ। ਜਿੱਥੋਂ ਉਸ ਦੇ ਦੋਸਤ ਨੇ ਕਿਸੇ ਤੋਂ ਕੈਮਰਾ ਖਰੀਦੀਆ ਸੀ। ਹੁਣ ਉਹ ਬਕਾਇਆ ਦੇਣ ‘ਚ ਆਨਾਕਾਨੀ ਕਰ ਰਿਹਾ ਸੀ। ਉਹ ਜਦੋਂ ਆਪਣੇ ਦੋਸਤ ਨਾਲ ਨੰਗਲ ਪਹੁੰਚਿਆ ਤਾਂ ਉਸ ਦੇ ਦੋਸਤ ਨੇ ਦੇਖਿਆ ਕਿ ਜਿਸ ਨੇ ਉਸ ਨੂੰ ਗੱਲ ਕਰਨ ਲਈ ਬੁਲਾਇਆ ਸੀ, ਉਹ ਕੁਝ ਹੋਰ ਮੁੰਡਿਆਂ ਨਾਲ ਸੀ।

ਇਹ ਦੇਖ ਪੀੜਤ ਦਾ ਦੋਸਤ ਤਾਂ ਭੱਜ ਗਿਆ, ਪਰ ਮੁੰਡਿਆਂ ਨੇ ਉਸ ਨੂੰ ਖੂਬ ਕੁੱਟਿਆ ਤੇ ਉਸ ਦੀ ਵੀਡੀਓ ਬਣਾ ਵਾਇਰਲ ਕਰ ਦਿੱਤੀ। ਇਸ ‘ਤੇ ਹੁਣ ਪੁਲਿਸ ਨੇ ਪੀੜਤ ਪਰਿਵਾਰ ਨੂੰ ਜਾਂਚ ਦਾ ਭਰੋਸਾ ਦਿੱਤਾ ਹੈ।