ਪਟਿਆਲਾ: ਪੰਜਾਬ ਦਾ ਆਮ ਤਾਪਮਾਨ 9 ਡਿਗਰੀ ਸੈਲਸੀਅਸ ਹੈ। ਜਿੱਥੇ ਲੋਕ ਘਰੋਂ ਨਿਕਲਣ ਲਈ ਕਤਰਾ ਰਹੇ ਹਨ, ਉੱਥੇ ਹੀ ਸਕੂਲਾਂ ਦੇ ਵਿਦਿਆਰਥੀ ਠਰਦੇ ਹੋਏ ਸਵੇਰੇ 9 ਵਜੇ ਸਕੂਲ ਜਾਣ ਲਈ ਮਜਬੂਰ ਹਨ। ਦੂਜੇ ਪਾਸੇ ਪ੍ਰਾਈਵੇਟ ਸਕੂਲ ਸਵੇਰੇ 8.30 ਵਜੇ ਸ਼ੁਰੂ ਹੋ ਜਾਂਦੇ ਹਨ। ਭਾਵੇਂ ਕੜਕਦੀ ਠੰਢ ਨੂੰ ਵੇਖਦਿਆ ਪੰਜਾਬ ਸਰਕਾਰ ਨੇ ਸਕੂਲਾਂ ਦਾ ਸਮਾਂ 10 ਵਜੇ ਕਰ ਦਿੱਤਾ ਹੈ ਪਰ ਪ੍ਰਾਈਵੇਟ ਸਕੂਲਾਂ ਦਾ ਸਮਾਂ ਪਹਿਲਾਂ ਵਾਂਗ ਹੀ ਚੱਲ ਰਿਹਾ ਹੈ।

ਸੂਬੇ ‘ਚ ਵੱਧ ਰਹੀ ਠੰਢ ਨੂੰ ਵੇਖਦਿਆਂ ਅਧਿਆਪਕਾਂ, ਬੱਚਿਆਂ ਦੇ ਮਾਪਿਆਂ ਤੇ ਸਕੂਲ ਦੇ ਵਿਦਿਆਰਥੀਆਂ ਨੇ ਮੰਗ ਕੀਤੀ ਹੈ ਕਿ ਇੰਨੀ ਜ਼ਿਆਦਾ ਠੰਢ ਦੇ ਬਾਵਜੂਦ ਸਕੂਲਾ ਦਾ ਸਮਾਂ ਨਹੀਂ ਬਦਲਿਆ, ਜਦੋਂਕਿ ਸਰਕਾਰੀ ਸਕੂਲਾਂ 'ਚ ਸਮਾਂ 10 ਵਜੇ ਕੀਤਾ ਗਿਆ ਹੈ।

ਸਰਕਾਰ ਦੇ ਹੁਕਮਾਂ ਤੋਂ ਬਾਅਦ ਵੀ ਨਾਭਾ ਸ਼ਹਿਰ ਦੇ ਸਕੂਲਾਂ ਦਾ ਸਮਾਂ 8.30 ਦਾ ਹੈ। ਜ਼ਿਆਦਾ ਠੰਢ ਨੂੰ ਵੇਖਦਿਆ ਸਕੂਲਾਂ 'ਚ ਛੁੱਟੀਆ ਕਰ ਦੇਣੀਆਂ ਚਾਹੀਦੀਆਂ ਹਨ ਜਾਂ ਸਕੂਲਾਂ ਦਾ ਸਮਾਂ ਹੀ ਬਦਲ ਦੇਣਾ ਚਾਹੀਦਾ ਹੈ।