Punjab News: ਖੰਨਾ 'ਚ ਇੱਕ ਕਿਸਾਨ ਨੇ ਆਪਣੇ ਲਾਇਸੈਂਸੀ ਪਿਸਤੌਲ ਦੇ ਨਾਲ ਖੁਦ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਦੀ ਲਾਸ਼ ਕਮਰੇ ਚੋਂ ਮਿਲੀ। ਲਾਸ਼ ਕੋਲ ਹੀ ਪਿਸਤੌਲ ਅਤੇ ਰੌਂਦ ਪਏ ਸੀ। ਪੁਲਿਸ ਨੇ ਜਾਣਕਾਰੀ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕੀਤੀ। 

Continues below advertisement


ਇਸ ਬਾਬਤ ਥਾਣਾ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਹਰਿੰਦਰ ਸਿੰਘ (42) ਜੋ ਕਿ ਖੇਤੀਬਾੜੀ ਦਾ ਧੰਦਾ ਕਰਦਾ ਸੀ ਅਤੇ ਥੋੜ੍ਹਾ ਬਹੁਤ ਆਨਲਾਈਨ ਬਿਜਨੈਸ ਕਰਦਾ ਸੀ। ਅੱਜ ਸਵੇਰੇ ਪਾਠ ਕਰਨ ਲਈ ਕਮਰੇ 'ਚ ਗਿਆ ਅਤੇ ਅੰਦਰੋਂ ਕੁੰਡੀ ਲਗਾ ਕੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਫਿਲਹਾਲ 174 ਦੀ ਕਾਰਵਾਈ ਕੀਤੀ ਹੈ।