Ludhiana: ਲੁਧਿਆਣਾ ਦੀ ਪੋਰਸ਼ ਕਲੋਨੀ ਸੈਂਟਰਾਂ ਗਰੀਨ ਨੂੰ ਧਮਕੀ ਭਰਿਆ ਪੱਤਰ ਮਿਲਿਆ ਹੈ ਜਿਸ ਤੋਂ ਬਾਅਦ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਪੁਲਿਸ ਵੱਲੋਂ ਪੈਟ੍ਰੋਲਿੰਗ ਵੀ ਵਧਾਈ ਗਈ ਤੇ ਕਲੋਨੀ ਵਿੱਚ ਵੀ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
ਦੱਸ ਦਈਏ ਕਿ ਲੁਧਿਆਣਾ ਪੱਖੋਵਾਲ ਰੋਡ 'ਤੇ ਸਥਿਤ ਪੋਰਸ਼ ਫਲੈਟ ਸੈਂਟਰਲ ਗਰੀਨ ਦੇ ਵਿੱਚ ਧਮਕੀ ਭਰਿਆ ਪੱਤਰ ਪ੍ਰਾਪਤ ਹੋਇਆ ਹੈ ਜਿਸ ਵਿੱਚ ਸੈਂਟਰਾ ਗਰੀਨ ਦੇ ਨਿਵਾਸੀ ਨੂੰ ਧਮਕੀ ਦਿੱਤੀ ਗਈ ਹੈ ਅਤੇ ਉਸ ਦੇ ਬੱਚਿਆਂ ਦੀ ਸਕੂਲ ਟਾਈਮਿੰਗ ਧਮਕੀ ਦੇਣ ਵਾਲਿਆਂ ਨੇ ਪਤਾ ਹੋਣ ਦੀ ਗੱਲ ਲੈਟਰ ਵਿੱਚ ਲਿਖੀ ਹੈ।
ਇਹ ਮਾਮਲਾ ਫਿਰੌਤੀ ਦਾ ਲੱਗ ਰਿਹਾ ਹੈ ਪਰ ਇਸ ਨੂੰ ਲੈ ਕੇ ਲੁਧਿਆਣਾ ਪੁਲਿਸ ਚੌਂਕੀ ਲਲਤੋਂ ਵੱਲੋਂ ਸੈਂਟਰਾ ਗਰੀਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਹੈ, ਮੌਕੇ ਤੇ ਪੀਸੀਆਰ ਤੈਨਾਤ ਕੀਤੀ ਗਈ ਹੈ ਅਤੇ ਸੀਨੀਅਰ ਅਫ਼ਸਰਾਂ ਵੱਲੋਂ ਵੀ ਇਸ ਧਮਕੀ ਨੂੰ ਗੰਭੀਰਤਾ ਦੇ ਨਾਲ ਲਿਆ ਜਾ ਰਿਹਾ ਹੈ। ਸੈਂਟਰ ਗਰੀਨ ਦੇ ਵਿੱਚ ਪ੍ਰਾਈਵੇਟ ਗਾਰਡ ਵੀ ਵੱਡੀ ਗਿਣਤੀ 'ਚ ਤੈਨਾਤ ਹਨ ਅਤੇ ਪੁਲਿਸ ਨੇ ਵੀ ਸਾਰੇ ਆਉਣ ਜਾਣ ਵਾਲਿਆਂ ਦੀ ਚੈਕਿੰਗ ਸ਼ੁਰੂ ਕੀਤੀ ਹੈ
ਇਸ ਮੌਕੇ 'ਤੇ ਤੈਨਾਤ ਪੀਸੀਆਰ ਮੁਲਾਜ਼ਮਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਸ ਸਬੰਧੀ ਜਾਣਕਾਰੀ ਮਿਲੀ ਸੀ ਕਿ ਕਿਸੇ ਵੱਲੋਂ ਫਲੈਟਾਂ ਅੰਦਰ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ ਜਿਸ ਤੋਂ ਬਾਅਦ ਉਹ ਇੱਥੇ ਚੈਕਿੰਗ ਲਈ ਹਨ। ਉਨ੍ਹਾਂ ਕਿਹਾ ਕਿ ਨਾਲ ਹੀ ਗੇਟ ਤੇ ਵੀ ਹਰ ਕਿਸੇ ਦੀ ਆਉਣ ਜਾਣ ਵਾਲੇ ਦੀ ਚੈਕਿੰਗ ਹੁੰਦੀ ਹੈ ਨਾਲ ਹੀ ਉਸ ਦੀ ਐਂਟਰੀ ਵੀ ਬਕਾਇਦਾ ਕੀਤੀ ਜਾਂਦੀ ਹੈ।
ਮੌਕੇ 'ਤੇ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਕਲੋਨੀ ਦੇ ਨਿੱਜੀ ਸੁਰੱਖਿਆ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਚੌਕਸ ਰਹਿਣ ਲਈ ਕਿਹਾ ਜਾ ਰਿਹਾ ਹੈ।
ਪੀਸੀਅਰ ਮੁਲਾਜ਼ਮਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਵੀ ਕੋਈ ਅਣਗਹਿਲੀ ਨਾ ਹੋਵੇ ਉਨ੍ਹਾਂ ਕਿਹਾ ਕਿ ਇਹ ਪੱਤਰ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਨੇ ਕਿਸੇ ਹੋਰ ਮੰਤਵ ਨਾਲ ਲਿਖਿਆ ਹੈ ਇਸ ਦੀ ਜਾਂਚ ਸੀਨੀਅਰ ਅਫ਼ਸਰ ਕਰ ਰਹੇ ਨੇ ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।