Ludhiana News: ਲੁਧਿਆਣਾ ਵਿੱਚ ਖੂਬ ਹੰਗਾਮਾ ਵੇਖਣ ਨੂੰ ਮਿਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀ ਹੈ। ਇੱਥੇ ਦੂਸਰਾ ਵਿਆਹ ਕਰਨ ਲਈ ਅਦਾਲਤ ਪੁੱਜੇ ਲਾੜੇ ਦੀ ਖੂਬ ਛਿੱਤਰ ਪਰੇਡ ਹੋਈ। ਕਰੀਬ ਘੰਟੇ ਇਹ ਡਰਾਮਾ ਚੱਲਦਾ ਰਿਹਾ ਤੇ ਆਖਰ ਪੁਲਿਸ ਨੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ।


ਹਾਸਲ ਜਾਣਕਾਰੀ ਮੁਤਾਬਕ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਇੱਕ ਨੌਜਵਾਨ ਆਪਣੀ ਪ੍ਰੇਮਿਕਾ ਦੇ ਨਾਲ ਦੂਸਰਾ ਵਿਆਹ ਕਰਨ ਲਈ ਅਦਾਲਤ ਪੁੱਜ ਗਿਆ। ਇਸ ਬਾਰੇ ਜਦੋਂ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਵੀ ਅਦਾਲਤ ਪੁੱਜ ਗਏ। ਨੌਜਵਾਨ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਮਿਲ ਗਿਆ ਤਾਂ ਪਰਿਵਾਰ ਨੇ ਨੌਜਵਾਨ ਨੂੰ ਕਾਬੂ ਕਰ ਉਸ ਦੀ ਚੰਗੀ ਕੁੱਟਮਾਰ ਕੀਤੀ।


ਹੋਰ ਤਾਂ ਹੋਰ ਇਸ ਦੌਰਾਨ ਉਸ ਦੀ ਪ੍ਰੇਮਿਕਾ ਦੀ ਵੀ ਕੁੱਟਮਾਰ ਕੀਤੀ ਗਈ। ਕਰੀਬ ਇੱਕ ਘੰਟੇ ਤੱਕ ਪਰਿਵਾਰਿਕ ਡਰਾਮਾ ਚੱਲਦਾ ਰਿਹਾ। ਇੱਕ ਦੂਸਰੇ ਦੇ ਨਾਲ ਕਾਫ਼ੀ ਕੁੱਟਮਾਰ ਕੀਤੀ ਗਈ। ਨੌਜਵਾਨ ਦੀ ਪਹਿਲੀ ਪਤਨੀ ਵੀ ਉਥੇ ਪੁੱਜੀ ਸੀ। ਉਸ ਨੇ ਆਪਣੇ ਪਤੀ ਦੇ ਨਾਲ-ਨਾਲ ਉਸ ਦੀ ਪ੍ਰੇਮਿਕਾ ਦੀ ਵੀ ਛਿੱਤਰ ਪਰੇਡ ਕੀਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਦੋਹਾਂ ਪੱਖਾਂ ਨੂੰ ਥਾਣੇ ਬੁਲਾਇਆ ਤੇ ਜਾਂਚ ਕਰਨ ਦੀ ਗੱਲ ਕਹੀ।


ਦਰਅਸਲ ਜਵਾਹਰ ਨਗਰ ਕੈਂਪ ਦਾ ਰਹਿਣ ਵਾਲਾ ਰਾਕੇਸ਼ ਦੀ ਪਤਨੀ ਨੇ ਦੋਸ਼ ਲਾਇਆ ਕਿ ਉਸ ਦੀ ਇੱਕ ਲੜਕੀ ਤੇ ਲੜਕਾ ਹੈ। ਉਸ ਦਾ ਪਤੀ ਪਿਛਲੇ ਕਾਫ਼ੀ ਸਮੇਂ ਤੋਂ ਮਹਿਲਾ ਦੇ ਨਾਲ ਨਾਜਾਇਜ਼ ਸਬੰਧਾਂ ’ਚ ਸੀ। ਉਸ ਨੂੰ ਇਸ ਗੱਲ ਦੀ ਜਾਣਕਾਰੀ ਸੀ ਪਰ ਉਸ ਦਾ ਪਤੀ ਨਹੀਂ ਮੰਨ ਰਿਹਾ ਸੀ।


ਇਹ ਵੀ ਪੜ੍ਹੋ: Viral Video: ਟਰੇਨ 'ਚ ਚੱਲ ਰਿਹਾ ਸੀ ਰੋਮਾਂਟਿਕ ਗੀਤ... ਸੁਣ ਕੇ ਆਪਣੇ ਆਪ ਨੂੰ ਨਾ ਰੋਕ ਸਕਿਆ ਬਜ਼ੁਰਗ, ਦਿਲ ਨੂੰ ਛੂਹ ਗਿਆ ਵੀਡੀਓ


ਦੂਜੇ ਪਾਸੇ ਰਾਕੇਸ਼ ਨੇ ਦੱਸਿਆ ਕਿ ਉਸ ਦੀ ਪਤਨੀ ਪਿਛਲੇ 7 ਸਾਲ ਤੋਂ ਉਸ ਦੇ ਨਾਲ ਗੱਲਬਾਤ ਨਹੀਂ ਕਰ ਰਹੀ ਤੇ ਪਰਿਵਾਰ ਨਾਲ ਵੀ ਉਸ ਦਾ ਕੋਈ ਸਬੰਧ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਪਰਿਵਾਰਕ ਮਾਮਲਾ ਹੈ ਤੇ ਦੋਹਾਂ ਪੱਖਾਂ ਨੂੰ ਥਾਣੇ ਬੁਲਾਇਆ ਹੈ, ਜਿੱਥੇ ਜਾਂਚ ਕੀਤੀ ਜਾ ਰਹੀ ਹੈ ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।