Ludhiana News : ਪੰਜਾਬ ਦੀਆਂ ਜੇਲ੍ਹਾਂ ਅਕਸਰ ਵਿਵਾਦਾਂ 'ਚ ਰਹਿੰਦੀਆਂ ਹਨ। ਜੇਲ੍ਹਾਂ ਗੈਂਗ ਲੈਂਡ ਬਣਦੀ ਜਾ ਰਹੀਆਂ ਹਨ ਅਤੇ ਨਿੱਤ ਦਿਨ ਕੈਦੀਆਂ ਵਿਚਾਲੇ ਝੜਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੀ ਹੀ ਘਟਨਾ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੋਂ ਸਾਹਮਣੇ ਆਈ ਹੈ, ਜਿੱਥੇ ਜੇਲ੍ਹ ਵਿੱਚ ਬੰਦ ਕੈਦੀਆਂ ਦੇ ਦੋ ਧੜੇ ਆਪਸ ਵਿੱਚ ਭਿੜ ਗਏ ਹਨ। 


 

ਇਸ ਝੜਪ 'ਚ ਇੱਕ ਗਰੁੱਪ ਦੇ ਚਾਰ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ, ਉਨ੍ਹਾਂ ਨੂੰ ਇਲਾਜ ਲਈ ਜੇਲ੍ਹ ਹਸਪਤਾਲ ਲਿਜਾਇਆ ਗਿਆ ਹੈ। ਉਥੋਂ ਇਕ ਜ਼ਖਮੀ ਨੂੰ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਪੁਲੀਸ ਨੇ ਦਰਪਨ ਸਿੰਗਲਾ, ਰੌਬਿਨ, ਰੋਮੀਸ਼ ਕੁਮਾਰ ਉਰਫ਼ ਰੋਮੀ ਅਤੇ ਅਰਜੁਨ ਸਿੰਘ ਖ਼ਿਲਾਫ਼ ਕੁੱਟਮਾਰ ਦਾ ਕੇਸ ਦਰਜ ਕਰ ਲਿਆ ਹੈ। 

 

ਸਹਾਇਕ ਸੁਪਰਡੈਂਟ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਦੋ ਦਿਨ ਪਹਿਲਾਂ ਜੇਲ੍ਹ ਦੀ ਇੱਕ ਟੀਮ ਅੰਦਰ ਗਸ਼ਤ ਕਰ ਰਹੀ ਸੀ। ਇਸ ਦੌਰਾਨ ਪਤਾ ਲੱਗਾ ਕਿ ਤਾਲਾਬੰਦੀ ਵਾਲੇ ਦੀਪਕ ਧਾਲੀਵਾਲ, ਰੋਹਿਤ ਟਾਂਕ ਉਰਫ਼ ਪੁੱਤਰ, ਅਨਿਕੇਤ ਬੈਂਸ ਉਰਫ਼ ਕਾਕੂ, ਸ਼ਿਵਾ ਭੱਟੀ ਅਤੇ ਅੰਕੁਸ਼ ਕੁਮਾਰ ਉਰਫ਼ ਜੱਟ ਦੀ ਆਪਸ ਵਿੱਚ ਲੜਾਈ ਹੋ ਗਈ। ਲੜਾਈ ਵਿੱਚ ਦੀਪਕ ਅੰਕੁਸ਼, ਰੋਹਿਤ ਅਤੇ ਦਰਪਨ ਜ਼ਖ਼ਮੀ ਹੋ ਗਏ ਹਨ।

 


ਇਸ ਦੇ ਇਲਾਵਾ ਗੁਰਦਾਸਪੁਰ ਕੇਂਦਰੀ ਜੇਲ 'ਚ ਫੋਨ ਕਾਲ ਨੂੰ ਲੈ ਕੇ ਹੋਏ ਝਗੜੇ 'ਚ ਕੈਦੀ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਹੈ। ਥਾਣਾ ਸਿਟੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸੁਖਦੇਵ ਕੁਮਾਰ ਵਾਸੀ ਵਰਸੋਲਾ ਥਾਣਾ ਸਦਰ ਨੇ ਦੱਸਿਆ ਕਿ ਉਹ ਕੇਂਦਰੀ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਕੱਟ ਰਿਹਾ ਹੈ।


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।