Ludhiana News: ਲੁਧਿਆਣਾ ਦਾ ਰਹਿਣ ਵਾਲਾ ਨੌਜਵਾਨ ਸ਼ੀਵਾਲਿਗ ਬਹੁਤੇ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ ਉਹ ਪਿਛਲੇ ਕਈ ਸਾਲਾਂ ਤੋਂ ਗੋਲ-ਗੱਪਿਆਂ ਦੀ ਰੇਹੜੀ ਲਾ ਕੇ ਆਪਣੀ ਪੜ੍ਹਾਈ ਦਾ ਖਰਚਾ ਚੱਕ ਰਿਹਾ ਹੈ ਅਤੇ ਗੋਲ ਗੱਪੇ ਵੇਚਦੇ ਵੇਚਦੇ ਉਸ ਨੇ ਇਕਨੋਮਿਕਸ ਵਿੱਚ ਮਾਸਟਰ ਕੀਤੀ ਅਤੇ ਫਿਰ ਯੂਜੀਸੀ ਯਾਨੀ ਨੈੱਟ ਦੀ ਪ੍ਰੀਖਿਆ ਕਲੀਅਰ ਕਰ ਲਈ ਹੈ ਅਤੇ ਹੁਣ ਉਹ ਸਟੇਟ ਪ੍ਰੀਖਿਆ ਦੇਣ ਤੋਂ ਬਾਅਦ ਪ੍ਰੋਫੈਸਰ ਬਣੇਗਾ ਪਰ ਉਸ ਨੇ ਕਿਹਾ ਕਿ ਉਹ ਪ੍ਰੋਫੈਸਰ ਬਣਨ ਤੋਂ ਬਾਅਦ ਜੇਕਰ ਸ਼ਾਮ ਨੂੰ ਫਰੀ ਹੋਇਆ ਤਾਂ ਗੋਲ-ਗੱਪਿਆਂ ਦੀ ਰੇਹੜੀ ਜ਼ਰੂਰ ਲਾਇਆ ਕਰੇਗਾ ਕਿਉਂਕਿ ਇਸ ਤੋਂ ਹੀ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ।
ਉਸ ਨੇ ਕਿਹਾ ਕਿ ਮਿਹਨਤ ਕਰਨ ਤੋਂ ਕਦੇ ਮੂੰਹ ਨਹੀਂ ਮੋੜਿਆ ਅਤੇ ਕਦੇ ਇਸ ਕੰਮ ਨੂੰ ਛੋਟਾ ਨਹੀਂ ਸਮਝਿਆ ਜਿਸ ਕਰਕੇ ਉਸ ਨੂੰ ਆਪਣੇ ਕੰਮ ਤੋਂ ਖੁਸ਼ੀ ਮਿਲਦੀ ਹੈ ਅਤੇ ਉਸ ਦੇ ਕੰਮ ਦੇ ਨਾਲ ਹੀ ਅੱਜ ਇਹ ਸਭ ਕਰ ਸਕਿਆ ਹੈ।
ਮਜਬੂਰੀ ਚ ਸ਼ੁਰੂ ਕੀਤਾ ਸੀ ਕੰਮ
ਸ਼ਿਵਾਲਿਗ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਬਚਪਨ 'ਚ ਹੀ ਕੰਮ ਕਾਰ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲ ਹਾਲਤ ਵੀ ਖਰਾਬ ਸੀ ਛੋਟੀ ਉਮਰ 'ਚ ਹੀ ਉਸ ਨੇ ਗੋਲ ਗੱਪੇ ਦੀ ਰੇਹੜੀ ਲਗਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਵੇਲੇ ਉਹ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ ਜਿਸ ਤੋਂ ਬਾਅਦ ਉਸ ਨੇ ਆਪਣਾ ਕੰਮ ਵੀ ਜਾਰੀ ਰੱਖਿਆ ਅਤੇ ਪੜ੍ਹਾਈ ਵੀ ਨਾਲ ਕਰਦਾ ਰਿਹਾ।
ਉਸ ਨੇ ਦੱਸਿਆ ਕਿ ਸਵੇਰੇ ਉੱਠ ਕੇ ਪਹਿਲਾਂ ਉਹ ਪੜਾਈ ਕਰਦਾ ਸੀ ਅਤੇ ਫਿਰ ਸਕੂਲ ਜਾਂਦਾ ਸੀ ਉਸ ਤੋਂ ਬਾਅਦ ਆਪਣੀ ਰੇਹੜੀ ਦਾ ਸਮਾਨ ਤਿਆਰ ਕਰਦਾ ਸੀ ਅਤੇ ਫਿਰ ਸ਼ਾਮ ਨੂੰ ਗੋਲ ਗੋਪਿਆਂ ਦੀ ਰੇਹੜੀ ਲਗਾਉਂਦਾ ਸੀ।
ਨਹੀਂ ਛੱਡੀ ਪੜਾਈ ਅਤੇ ਮਿਹਨਤ
ਸ਼ਿਵਾਲਿਗ ਨੇ ਦੱਸਿਆ ਕਿ ਉਸ ਦੀ ਜ਼ਿੰਦਗੀ ਚ ਬਹੁਤ ਉਤਰਾਅ ਚੜਾਅ ਆਏ ਜਦੋਂ ਉਹ ਕਾਲਜ ਜਾਂਦਾ ਸੀ ਤਾਂ ਉਸ ਦੇ ਦੋਸਤ ਮੋਟਰਸਾਈਕਲ ਗੱਡੀਆਂ ਲੈਕੇ ਆਉਂਦੇ ਸਨ ਪਰ ਉਹ ਸਾਇਕਲ ਤੇ ਹੀ ਕਾਲਜ ਜਾਂਦਾ ਸੀ ਪਰ ਉਸ ਨੇ ਕਦੀ ਸ਼ਰਮ ਨਹੀਂ ਕੀਤੀ ਤੇ ਕੁਝ ਵਿਦਿਆਰਥੀ ਮੇਰੇ ਕੰਮ ਦਾ ਸਮਰਥਨ ਕਰਦੇ ਸੀ ਪਰ ਕਈ ਮਜ਼ਾਕ ਵੀ ਬਣਾਉਂਦੇ ਸਨ ਪਰ ਉਸ ਨੇ ਮਿਹਨਤ ਕਰਨੀ ਨਹੀਂ ਛੱਡੀ ਜਿਸ ਕਰਕੇ ਅੱਜ ਓਹ ਇਸ ਮੁਕਾਮ ਉੱਤੇ ਪੁੱਜਿਆ ਹੈ।
ਉਸ ਨੇ ਕਿਹਾ ਕਿ ਕਈ ਮੇਰੀ ਰੇਹੜੀ ਤੇ ਆਕੇ ਵੀ ਮੈਨੂੰ ਰੋਹਬ ਮਾਰਦੇ ਨੇ ਪਰ ਮੈਂ ਕਦੋਂ ਆਪਣੇ ਕੰਮ ਨੂੰ ਛੋਟਾ ਨਹੀਂ ਸਮਝਿਆ ਉਨ੍ਹਾਂ ਕਿਹਾ ਕੇ ਜੇਕਰ ਮੈਨੂੰ ਨੌਕਰੀ ਮਿਲ ਜਾਵੇਗੀ ਉਸ ਤੋਂ ਬਾਅਦ ਇਹ ਸਿਵਿਲ ਸਰਵਿਸ ਪ੍ਰੀਖਿਆ ਦੇਵੇਗਾ ਅਤੇ ਅੱਗੇ ਵਧੇਗਾ, ਉਸ ਨੇ ਕਿਹਾ ਕਿ ਮੇਰੀ ਮਾਤਾ ਨੇ ਮੇਰੇ ਲਈ ਬਹੁਤ ਦੁੱਖ ਝੱਲੇ ਨੇ ਮੈਂ ਉਸ ਦੇ ਸਾਰੇ ਸੁਪਨੇ ਪੂਰੇ ਕਰਨਗਾਂ।
ਸਕੂਲ ਦੀ ਪ੍ਰਿੰਸੀਪਲ ਵੱਲੋਂ ਸ਼ਲਾਘਾ
ਲੁਧਿਆਣਾ ਜਵੱਦੀ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਕਿਰਨ ਗੁਪਤਾ ਨੇ ਵੀ ਸ਼ਿਵਾਲੀਗ ਦੀ ਇਸ ਉਪਲਬਧੀ ਤੇ ਖੁਸ਼ੀ ਜ਼ਾਹਿਰ ਕੀਤੀ ਹੈ ਉਹ ਇਸੇ ਸਕੂਲ ਦਾ ਵਿਦਿਆਰਥੀ ਰਿਹਾ ਹੈ ਪ੍ਰਿੰਸੀਪਲ ਨੇ ਕਿਹਾ ਕਿ ਉਹ ਸ਼ੁਰੂ ਤੋਂ ਹੀ ਬਹੁਤ ਮਿਹਨਤੀ ਅਤੇ ਹੋਣਹਾਰ ਵਿਦਿਆਰਥੀ ਰਿਹਾ ਉਸ ਦੀ ਸਕੂਲ ਵੱਲੋਂ ਵੀ ਹਮੇਸ਼ਾਂ ਮਦਦ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਸ਼ਿਵਾਲਿਗ ਉਨ੍ਹਾਂ ਵਿਦਿਆਰਥੀਆਂ ਲਈ ਪ੍ਰੇਰਨਾ ਹੈ ਜੋ ਕੰਮ ਕਾਰ ਕਰਨ ਦੇ ਨਾਲ ਪੜਾਈ ਵੀ ਕਰਦੇ ਹਨ।