ਟੀਵੀ 'ਤੇ ਅੱਜ ਪ੍ਰਸਾਰਿਤ ਹੋਵੇਗਾ 'ਦ ਕਪਿਲ ਸ਼ਰਮਾ ਸ਼ੋਅ', ਗੂੰਜਣਗੇ ਸਿੱਧੂ ਦੇ ਠਹਾਕੇ
ਏਬੀਪੀ ਸਾਂਝਾ | 29 Dec 2018 08:11 PM (IST)
ਚੰਡੀਗੜ੍ਹ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਵਿਆਹ ਤੋਂ ਕੁਝ ਹੀ ਦਿਨਾਂ ਬਾਅਦ ਕਪਿਲ ਨੇ ਬਾਜ਼ੀ ਮਾਰ ਲਈ ਹੈ। ਹਾਸਿਆਂ ਦਾ ਬਾਦਸ਼ਾਹ ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾਂ ਹੀ ਇੱਕ ਵਾਰ ਫਿਰ ਹਸਾਉਣ ਆ ਪਹੁੰਚਿਆ ਹੈ। ਕਪਿਲ ਦਾ ਇਹ ਸ਼ੋਅ ਹਰ ਸ਼ਨੀਵਾਰ ਤੇ ਐਤਵਾਰ ਨੂੰ ਸੋਨੀ ਟੈਲੀਵਿਜ਼ਨ 'ਤੇ ਰਾਤ ਨੂੰ ਸਾਢੇ ਨੌਂ ਵਜੇ ਪ੍ਰਸਾਰਿਤ ਹੋਵੇਗਾ। ਖ਼ਾਸ ਗੱਲ ਇਹ ਹੈ ਕਿ ਕਪਿਲ ਨਾਲ ਇੱਕ ਸਾਥੀ ਨਵਾਂ ਜੁੜਿਆ ਹੈ, ਪਰ ਉਸ ਦਾ ਇੱਕ ਹੋਰ ਸਾਥੀ ਕਪਿਲ ਦੀ ਨਵੀਂ ਟੀਮ 'ਚੋਂ ਗ਼ੈਰ ਹਾਜ਼ਰ ਹੋਵੇਗਾ। ਕਪਿਲ ਸ਼ਰਮਾ ਨਾਲ ਇਸ ਵਾਰ ਸੁਨੀਲ ਗ੍ਰੋਵਰ ਉਰਫ਼ ਗੁੱਥੀ ਨਹੀਂ ਹੋਵੇਗਾ ਅਤੇ ਉਸ ਦੀ ਥਾਂ 'ਤੇ ਕ੍ਰਿਸ਼ਨਾ ਨੂੰ ਨਵੀਂ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕਪਿਲ ਨੇ ਟਵੀਟ ਕਰਕੇ ਨਵੇਂ ਸ਼ੋਅ ਦੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਵੀ ਕਪਿਲ ਦੀ ਟੀਮ ਦਾ ਹਿੱਸਾ ਹੋਣਗੇ। ਸਿੱਧੂ ਸ਼ੁਰੂ ਤੋਂ ਹੀ ਕਪਿਲ ਸ਼ਰਮਾ ਨਾਲ ਜੁੜੇ ਹੋਏ ਹਨ ਅਤੇ ਇਸ ਵਾਰ ਵੀ ਉਨ੍ਹਾਂ ਉਸ ਦਾ ਸਾਥ ਨਹੀਂ ਛੱਡਿਆ। ਹਾਲਾਂਕਿ, ਇਸ ਕੰਮ ਕਰਕੇ ਸਾਬਕਾ ਕ੍ਰਿਕੇਟਰ ਨੂੰ ਆਪਣੇ ਸਿਆਸੀ ਕਰੀਅਰ ਵਿੱਚ ਕਈ ਚੁਣੌਤੀਆਂ ਵੀ ਆਈਆਂ ਪਰ ਉਹ ਲਗਾਤਾਰ ਇਹ ਸ਼ੋਅ ਕਰਦੇ ਆ ਰਹੇ ਹਨ।