Punjab News: ਧਰਮ ਦੇ ਨਾਂਅ ਉੱਤੇ ਵੰਡੀਆਂ ਪਾਉਣ ਵਾਲੇ ਤੇ ਰਾਜਨੀਤੀ ਕਰਨ ਵਾਲੇ ਦੇ ਮੂੰਹ ਉੱਤੇ ਕਰਾਰੀ ਚਪੇੜ ਮਾਰਦੀ ਹੈ ਇਹ ਸਟੋਰੀ, ਕਿਉਂਕਿ ਇੱਕ ਮੁਸਲਿਮ ਪਰਿਵਾਰ ਨੇ ਬੇਸਹਾਰਾ ਗਾਵਾਂ ਲਈ ਇੱਕ ਗਊਸ਼ਾਲਾ ਬਣਾਈ ਹੈ ਜਿਸ ਉੱਤੇ ਉਨ੍ਹਾਂ ਨੇ 85 ਲੱਖ ਤੋਂ ਵੱਧ ਦਾ ਖ਼ਰਚਾ ਕਰ ਦਿੱਤਾ ਹੈ।


85 ਲੱਖ ਤੋਂ ਵੱਧ ਖ਼ਰਚ ਚੁੱਕਿਆ ਹੈ ਪਰਿਵਾਰ


ਇਸ ਬਾਬਤ ਗਾਵਾਂ ਦੀ ਸਾਂਭ ਸੰਭਾਲ ਕਰ ਰਹੀ ਸਲਮਾ ਨੇ ਦੱਸਿਆ ਕਿ ਉਸ ਦੀ ਉਮਰ 40 ਦੇ ਕਰੀਬ ਹੋ ਚੁੱਕੀ ਹੈ, ਉਸ ਨੇ ਇੰਨਾਂ ਬੇਸਹਾਰਾ ਗਾਵਾਂ ਦੀ ਖਾਤਰ ਵਿਆਹ ਤੱਕ ਨਹੀ ਕਰਵਾਇਆ। ਸਲਮਾ ਨੇ ਦੱਸਿਆ ਕਿ 2007 ਤੋਂ ਹੁਣ ਤੱਕ ਉਹ ਇਨ੍ਹਾਂ ਗਾਵਾਂ 'ਤੇ 85 ਲੱਖ ਤੋਂ ਜਿਆਦਾ ਰੁਪਏ ਖ਼ਰਚ ਕਰ ਚੁੱਕੇ ਹਨ। ਜ਼ਿਕਰ ਕਰ ਦਈਏ ਕਿ ਸਲਮਾ ਨੇ ਪੋਲੀਟੀਕਲ ਸਾਇੰਸ ਦੀ ਐਮ.ਏ. ਕੀਤੀ ਹੋਈ ਹੈ ਤੇ ਉਹ ਕਿਤੇ ਨੌਕਰੀ ਕਰਨ ਦੀ ਬਜਾਏ ਇਨ੍ਹਾਂ ਦੀ ਸਾਂਭ ਸੰਭਾਲ ਕਰਦੀ ਹੈ ਉੱਥੋਂ ਤੱਕ ਕਿ ਪੱਠੇ ਪਾਉਣੇ, ਗੋਹਾ ਚੁੱਕਣਾ ਆਦਿ ਸਾਰਾ ਕੰਮ ਕਰਦੀ ਹੈ। 


ਸਲਮਾ ਦੇ ਪਿਤਾ ਵੀ ਬਤੌਰ ਇੰਸਪੈਕਟਰ ਹੋਏ ਨੇ ਸੇਵਾ ਮੁਕਤ


ਸਲਮਾ ਦੇ ਪਿਤਾ ਹਰਨੇਕ ਸਿੰਘ ਦੇਖਣ ਨੂੰ ਇਕ ਸਧਾਰਨ ਜਿਹੇ ਬੰਦੇ ਲੱਗਦੇ ਨੇ ਪਰ ਉਹ ਵੀ ਹੈਲਥ ਵਿਭਾਗ ਵਿੱਚ ਇਸੰਪੈਕਟਰ ਦੀ ਪੋਸਟ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਆਪਣੀ ਬੇਟੀ ਦੇ ਨਾਲ ਹੀ ਇੰਨਾਂ ਬੇਸਹਾਰਾ ਗਾਵਾਂ ਦੀ ਸਾਂਭ ਸੰਭਾਲ ਕਰਦੇ ਹਨ ਅਤੇ ਜਿੰਨੀ ਵੀ ਪੈਨਸ਼ਨ ਆਉਂਦੀ ਹੈ ਉਹ ਸਾਰੀ ਦੀ ਸਾਰੀ ਇੰਨਾਂ ਗਾਵਾਂ ਦੀ ਸੰਭਾਲ ਤੇ ਖਰਚ ਕਰ ਦਿੰਦੇ ਹਨ।


ਘਰ ਵਿੱਚ ਹੀ ਦਫਨਾਈਆ ਜਾਂਦੀਆਂ ਨੇ ਗਾਵਾਂ


ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਲਮਾ ਨੇ ਆਪਣੇ ਗਹਿਣੇ ਤੱਕ ਇੰਨਾਂ ਗਾਵਾਂ ਲਈ ਵੇਚ ਦਿੱਤੇ ਹਨ । ਜੋ ਗਾਵਾਂ ਮਾਰ ਜਾਂਦੀਆਂ ਹਨ ਉਨ੍ਹਾਂ ਨੂੰ ਦਫਨਾਉਣ ਲਈ ਕੋਈ ਜਗ੍ਹਾ ਨਾ ਹੋਣ ਕਰਕੇ ਉਹ ਉਨ੍ਹਾਂ ਨੂੰ ਘਰ ਵਿੱਚ ਹੀ ਦਫਨਾ ਦਿੰਦੀ ਹੈ।


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।