ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਹੁਸ਼ਿਆਰਪੁਰ ਵੱਲੋਂ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਮੈਂਬਰ ਐਸਜੀਪੀਸੀ ਦੀ ਅਗਵਾਈ ਵਿਚ ਅੱਜ ਆਜ਼ਾਦੀ ਦੀ 75 ਵੀ ਵਰ੍ਹੇਗੰਢ ਮੌਕੇ 'ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਹੁਸ਼ਿਆਰਪੁਰ ਦੇ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਲੈ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਾਲੀਆਂ ਪੱਗਾਂ ਅਤੇ ਕਾਲੀਆਂ ਝੰਡੀਆਂ ਨਾਲ ਪੈਦਲ ਮਾਰਚ ਕੀਤਾ ਜਾਵੇਗਾ।



ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਭਰ ਦੇ ਜ਼ਿਲ੍ਹਾ ਹੈਡਕੁਆਰਟਰ ਵਿਖੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਚੱਲਦਿਆਂ  ਬਟਾਲਾ ਵਿਖੇ ਐਸਜੀਪੀਸੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਅਤੇ ਹੋਰਨਾਂ ਗੁਰਦਵਾਰਾ ਸਾਹਿਬ 'ਚ ਡਿਊਟੀ ਕਰ ਰਹੇ ਹੈ ਮੈਨੇਜਰ ਅਤੇ ਐਸਜੀਪੀਸੀ ਮੁਲਾਜ਼ਮ ਵਲੋਂ ਰੋਸ ਮਾਰਚ ਕੀਤਾ ਗਿਆ।

ਬੰਦੀ ਸਿੰਘਾਂ ਦੀ ਜਲਦ ਰਿਹਾਈ ਦੀ ਮੰਗ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਜੇਲ੍ਹਾਂ 'ਚ ਬੰਦ ਸਿੱਖਾਂ ਦੀ ਰਿਹਾਈ ਲਈ ਐਸਜੀਪੀਸੀ ਪ੍ਰਧਾਨ ਐੱਚ ਐੱਸ ਧਾਮੀ ਦੀ ਅਗਵਾਈ 'ਚ ਅੱਜ ਐਸਜੀਪੀਸੀ ਮੈਂਬਰ ਦੁਆਰਾ ਕਾਲੀਆਂ ਪੱਗੜੀਆਂ ਬੰਨ੍ਹ ਕੇ ਮਾਰਚ ਕੱਢਿਆ। ਦਰਬਾਰ ਸਾਹਿਬ ਤੋਂ ਚਲ ਕੇ ਅੰਮ੍ਰਿ੍ਤਸਰ ਦੇ ਡੀਸੀ ਦਫਤਰ ਤਕ ਕੱਢਿਆ ਜਾ ਰਿਹਾ ਹੈ। ਜਿੱਥੇ ਡੀਸੀ ਨੂੰ ਦੇਸ਼ ਦੀਆਂ ਜੇਲ੍ਹਾਂ 'ਚ ਬੰਦ ਸਿੱਖ ਕੈਦੀ ਜੋ ਸਜ਼ਾ ਪੂਰੀ ਕਰ ਚੁੱਕੇ ਹਨ ਉਨ੍ਹਾਂ ਦੀ ਰਿਹਾਈ ਲਈ ਮੰਗ ਪੱਤਰ ਦਿੱਤਾ ਗਿਆ ਹੈ।