Punjab News: ਬਠਿੰਡਾ ਦੇ ਖੇਡ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ "ਖੇਡਾਂ ਵਤਨ ਪੰਜਾਬ "ਦੀਆਂ ਅਧੀਨ ਅੱਜ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਮਹਿਲਾ ਨੇ ਟੀਚਰ ਉੱਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ। ਇਸ ਤੋਂ ਬਾਅਦ ਦੇਖਦੇ ਦੇਖਦੇ ਲੋਕਾਂ ਦਾ ਇਕੱਠ ਹੋ ਗਿਆ ਜਦੋਂ ਕਿ ਮੌਕੇ 'ਤੇ ਪੁਲਿਸ ਵੀ ਪਹੁੰਚ ਗਈ।


ਦਰਅਸਲ, ਖੇਡ ਸਟੇਡੀਅਮ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਚੱਲ ਰਹੀਆਂ ਸਨ। ਇੱਕ ਔਰਤ ਜੋ ਕਿ ਆਪਣੀਆਂ ਬੱਚੀਆਂ ਨੂੰ ਖਿਡਾਉਣ ਲਈ ਆਈ ਹੋਈ ਸੀ ਤਾਂ ਅਚਾਨਕ ਉਸਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਇਸ ਟੀਚਰ ਨੇ ਮੈਨੂੰ ਪਹਿਲਾਂ ਧੱਕੇ ਮਾਰੇ ਅਤੇ ਫਿਰ ਮੇਰੇ ਥੱਪੜ ਮਾਰਿਆ ਤਾਂ ਔਰਤ ਵੱਲੋਂ ਮੌਕੇ ਤੇ ਪੁਲਿਸ ਨੂੰ ਵੀ ਫੋਨ ਕਰਕੇ ਬੁਲਾਇਆ ਗਿਆ।


ਦੂਜੇ ਪਾਸੇ ਟੀਚਰ ਦਾ ਕਹਿਣਾ ਸੀ ਕਿ ਇਹ ਬੋਲ ਬੋਲ ਕੇ ਡਿਸਟਰਬ ਕਰ ਰਹੀ ਸੀ, ਇਸ ਦੇ ਨਾਲ ਬੱਚਿਆਂ ਨੂੰ ਸਮੱਸਿਆ ਆ ਰਹੀ ਸੀ ਮੈਂ ਇਸ ਨੂੰ ਰੌਲਾ ਪਾਉਣ ਤੋਂ ਰੋਕਿਆ ਸੀ ਪਰ ਇਹ ਮੇਰੇ ਨਾਲ ਬਹਿਸਬਾਜ਼ੀ ਕਰਨ ਲੱਗ ਪਈ ਅਤੇ ਮੈਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ ਮੈਂ ਕੋਈ ਵੀ ਥੱਪੜ ਨਹੀਂ ਮਾਰਿਆ। 


ਔਰਤ ਵੱਲੋਂ ਬਠਿੰਡਾ ਦੇ ਸਿਵਲ ਲਾਈਨ ਥਾਣੇ ਵਿੱਚ ਜਾ ਕੇ ਆਪਣੀ ਰਿਪੋਰਟ ਲਿਖਾਈ ਜਿਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਨਾਂਅ ਦੀ ਔਰਤ ਵੱਲੋਂ ਦੱਸਿਆ ਗਿਆ ਕਿ ਮੈਂ ਆਪਣੀਆਂ ਬੱਚੀਆਂ ਨੂੰ ਲੈ ਕੇ ਸਟੇਡੀਅਮ ਗਈ ਸੀ ਜਿੱਥੇ ਕਿ ਉਨ੍ਹਾਂ ਨੇ ਖੇਡਾਂ ਵਿੱਚ ਹਿੱਸਾ ਲੈਣਾ ਸੀ ਤਾਂ ਉੱਥੇ ਮੌਕੇ 'ਤੇ ਡੀਪੀ ਟੀਚਰ ਵੱਲੋਂ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਧੱਕੇ ਮਾਰੇ ਅਤੇ ਬਾਅਦ ਵਿੱਚ ਮੇਰੇ ਥੱਪੜ ਮਾਰਿਆ ਮੈਂ ਆਪਣੀ ਰਿਪੋਰਟ ਲਿਖਵਾ ਦਿੱਤੀ ਹੈ। 


ਮਹਿਲਾ ਨੇ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਮਹਿਲਾਵਾਂ ਦਾ ਅਪਮਾਨ ਹੋ ਰਿਹਾ ਹੈ ਇਹ ਬੜੀ ਹੀ ਸ਼ਰਮ ਵਾਲੀ ਗੱਲ ਹੈ ਮੈਂ ਇੱਕ ਮਾਂ ਹਾਂ ਮੈਨੂੰ ਲੋਕਾਂ ਵਿੱਚ ਬੇਇੱਜ਼ਤ ਕੀਤਾ ਹੈ। ਮੇਰੀ ਸਰਕਾਰ ਤੋਂ ਮੰਗ ਹੈ ਕਿ ਟੀਚਰ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਸੀਂ ਇਨ੍ਹਾਂ ਦੀ ਰਿਪੋਰਟ ਲਿਖ ਲਈ ਹੈ ਜਿਸ ਤੋਂ ਬਾਅਦ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਦੂਜੇ ਪਾਸੇ ਟੀਚਰ ਵੱਲੋਂ ਵੀ ਰਿਪੋਰਟ ਲਿਖਾਈ ਗਈ ਹੈ