Bathinda News :  ਪੰਜਾਬ 'ਚ ਵੱਧ ਰਹੀ ਗਰਮੀ ਅਤੇ ਤੇਜ਼ ਧੁੱਪ, ਲਗਦਾ ਹੈ ਜਿਵੇਂ ਸੂਰਜ ਦੇਵਤਾ ਹੀ ਧਰਤੀ 'ਤੇ ਆ ਉੱਤਰਿਆ ਹੋਵੇ ਹਾਲਾਕਿ ਪੰਜਾਬ ਦੇ ਕਈ ਇਲਾਕਿਆਂ ਵਿਚ ਹਲਕੀ ਤੋਂ ਦਰਮਿਆਨੀ ਬਰਸਾਤ ਵੇਖੀ ਜਾ ਰਹੀ ਹੈ ਪਰ ਬਠਿੰਡਾ ਦੇ ਵਿੱਚ ਇਸ ਵਕਤ ਤਾਪਮਾਨ ਸਿਖਰਾਂ 'ਤੇ ਨਜ਼ਰ ਆ ਰਿਹਾ ਹੈ, ਜਿਸ ਕਰਕੇ ਹੁਣ ਤੱਕ 24 ਘੰਟੇ ਦੇ ਵਿੱਚ ਗਰਮੀ ਕਾਰਨ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। 



 ਜਾਣਕਾਰੀ ਦੇ ਮੁਤਾਬਕ ਬਠਿੰਡਾ ਦੇ ਸੰਤ ਪੁਰਾ ਸੜਕ ਉੱਪਰ ਇਕ ਮਜ਼ਦੂਰ ਵਿਅਕਤੀ ਗਰਮੀ ਕਾਰਨ ਬੇਹੋਸ਼ ਹੋ ਗਿਆ ਸੀ ,ਜਿਸ ਨੂੰ ਸਹਾਰਾ ਜਨਸੇਵਾ ਦੇ ਵੱਲੋਂ ਜਦੋਂ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਨੇ ਡਾਕਟਰ ਵੱਲੋਂ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ

 ਜਿਸ ਤੋਂ ਬਾਅਦ ਬੀਤੀ ਰਾਤ ਬਠਿੰਡਾ ਰੇਲਵੇ ਸਟੇਸ਼ਨ 'ਤੇ ਇਕ ਹੋਰ ਵਿਅਕਤੀ ਦੀ ਗਰਮੀ ਦੇ ਕਾਰਨ ਮੌਤ ਹੋਈ ਹੈ। ਇਸ ਤੋਂ ਬਾਅਦ ਆਰਪੀਐਫ ਪੁਲਸ ਦੇ ਨਿਗਰਾਨੀ ਹੇਠ ਸਹਾਰਾ ਜਨਸੇਵਾ ਦੇ ਮੈਂਬਰਾਂ  ਵੱਲੋਂ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਦੇ ਮੋਰਚਰੀ ਦੇ ਵਿਚ 72 ਘੰਟਿਆਂ ਦੇ ਲਈ ਰਖਵਾ ਦਿੱਤਾ ਗਿਆ ਹੈ। 

 ਜਿਸ ਤੋਂ ਬਾਅਦ ਹੁਣ ਤੀਸਰਾ ਮਾਮਲਾ ਬਠਿੰਡਾ ਦੇ ਵਿੱਚ ਮੁਲਤਾਨੀਆ ਪੁਲ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ , ਜਿਥੇ ਇਕ ਹੋਰ ਵਿਅਕਤੀ ਦੀ ਗਰਮੀ ਕਾਰਨ ਮੌਤ ਦੱਸੀ ਜਾ ਰਹੀ ਹੈ। ਹਾਲਾਂਕਿ ਕਿ ਇਹਨਾਂ ਵੱਖ-ਵੱਖ ਥਾਵਾਂ ਉੱਤੇ ਹੋਈ ਵਿਅਕਤੀਆਂ ਦੀ ਮੌਤ ਵਿਚ ਜ਼ਿਆਦਾਤਰ ਮਜ਼ਦੂਰੀ ਦਿਹਾੜੀ ਕਰਨ ਵਾਲੇ ਵਿਅਕਤੀ ਹੀ ਹਨ, ਇਹਨਾਂ ਦੇ ਹੁਣ ਤੱਕ ਸ਼ਨਾਖਤ ਵੀ ਨਹੀ ਹੋ ਪਾਈ ਹੈ। 

ਡਾਕਟਰ ਦਾ ਕਹਿਣਾ ਹੈ ਕਿ ਗਰਮੀ ਵੱਧ ਰਹੀ ਹੈ ਅਤੇ ਤਾਪਮਾਨ ਸਿਖ਼ਰ 'ਤੇ ਹੈ। ਇਸ ਤਰੀਕੇ ਦੇ ਨਾਲ ਬਣੇ ਰਹਿਣ ਦੇ ਅਨੁਮਾਨ ਮੁਤਾਬਕ ਜ਼ਰੂਰਤ ਪੈਣ 'ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਵੱਧ ਤੋਂ ਵੱਧ ਬੋਡੀ ਨੂੰ ਹਾਈਡਰੇਟ ਰੱਖਣ  ਲਈ ਪਾਣੀ ਪੀਤਾ ਜਾਵੇ।  ਦੂਜੀ ਅਪੀਲ ਹਰ ਇਕ ਮਨੁੱਖ ਨੂੰ ਹੈ ਕਿ ਆਪਣੇ ਘਰਾਂ ਦੇ ਬਾਹਰ ਅਤੇ ਛੱਤਾਂ ਦੇ ਉਪਰ ਬੇਜ਼ੁਬਾਨ ਪਸ਼ੂ ਪੰਛੀਆਂ ਲਈ ਵੀ ਪਾਣੀ ਰੱਖਣ ਤਾਂ ਜੋ ਇਸ ਵਧ ਰਹੀ ਗਰਮੀ ਦੇ ਨਾਲ ਕਿਸੇ ਦੀ ਵੀ ਮੌਤ ਨਾ ਹੋਵੇ।

 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ :  ਮਰੀਜ਼ਾਂ ਲਈ ਰਾਹਤ ਦੀ ਖਬਰ, 500 ਤੋਂ ਵੱਧ ਦਵਾਈਆਂ 'ਤੇ ਮਿਲੇਗੀ 50-80% ਦੀ ਛੋਟ


ਇਹ ਵੀ ਪੜ੍ਹੋ : ਪੰਜਾਬ 'ਚ ਬਾਰਸ਼ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਤੇ ਤੇਜ਼ ਹਨ੍ਹੇਰੀ ਦੀ ਸੰਭਾਵਨਾ


 ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ


Iphone ਲਈ ਕਲਿਕ ਕਰੋ