ਜਲਾਲਾਬਾਦ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ  ਕਰੀਬ 21 ਲੱਖ ਰੁਪਏ ਦਾ 600 ਬੋਰੀਆਂ 'ਚ ਭਰਿਆ ਝੋਨਾ ਚੋਰੀ ਕਰ ਲਿਆ ਗਿਆ ਜਦਕਿ ਦਰਜਨ ਭਰ ਗਿਣਤੀ ਵਿੱਚ ਆਏ ਚੋਰਾਂ ਨੇ ਮੌਕੇ ਤੇ ਮੁਲਾਜ਼ਮਾਂ ਤੇ ਚੌਕੀਦਾਰ ਦੀ ਮਾਰਕੁੱਟ ਕਰ ਉਨ੍ਹਾਂ ਨੂੰ ਬੰਧਕ ਬਣਾ ਕਮਰੇ 'ਚ ਬੰਦ ਕਰ ਦਿੱਤਾ।


ਜ਼ਿਕਰ ਕਰ ਦਈਏ ਕਿ ਚੋਰ ਇੰਨੇ ਸ਼ਾਤਿਰ ਸੀ ਕਿ ਗੋਦਾਮ ਵਿਚ ਟਰਾਲੀਆਂ 'ਚ ਲੱਦੇ ਮਾਲ ਨੂੰ ਆਪਣੇ ਵਾਹਨਾਂ ਵਿੱਚ ਲੋਡ ਕਰਕੇ ਲੈ ਗਏ। ਇਸ ਪੂਰੀ ਵਾਰਦਾਤ ਤੋਂ ਬਾਅਦ ਵਪਾਰੀ ਵਰਗ ਦੇ ਵਿਚ ਦਹਿਸ਼ਤ ਫੈਲ ਗਈ ਹੈ।


ਵਪਾਰੀਆਂ ਦਾ ਕਹਿਣਾ ਹੈ ਕਿ ਕਰਜ਼ਾ ਚੁੱਕ ਕੇ ਉਨ੍ਹਾਂ ਵੱਲੋਂ ਕਾਰੋਬਾਰ ਚਲਾਇਆ ਜਾ ਰਿਹਾ ਹੈ  ਤੇ ਚੋਰੀ ਦੀ ਇਸ ਵੱਡੀ ਵਾਰਦਾਤ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਹੈ।


ਉੱਧਰ ਜਲਾਲਾਬਾਦ ਪੁਲਸ ਨੇ ਇਸ ਮਾਮਲੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਪੁਲਸ ਦੇ ਮੁਤਾਬਕ, ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।


ਜ਼ਿਕਰ ਕਰ ਦਈਏ ਕਿ ਪੰਜਾਬ 'ਚ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ। ਝੋਨੇ ਦੀ ਖਰੀਦ ਨੂੰ ਲੈ ਕੇ ਮੰਡੀਆਂ 'ਚ ਪੁਖ਼ਤਾ ਇੰਤਜ਼ਾਮ ਹਨ। ਕਿਸਾਨਾਂ ਨੇ ਇਸ 'ਤੇ ਨਿਰਾਸ਼ਾ ਜਤਾਈ ਹੈ।ਉਨ੍ਹਾਂ ਕਿਹਾ ਕਿ ਪਾਣੀ ਸਾਫ਼ ਸਫ਼ਾਈ ਤੋਂ ਇਲਾਵਾ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ। ਸੂਬੇ ਵਿੱਚ ਕਈ ਥਾਵਾਂ ਤੋਂ  ਕਿਸਾਨਾਂ ਨੇ ਨਿਰਾਸ਼ਾ ਜਤਾਈ ਹੈ।। ਉਨ੍ਹਾਂ ਕਿਹਾ ਕਿ ਇੱਥੇ ਨਾ ਤਾਂ ਪੀਣਯੋਗ ਸਾਫ਼ ਪਾਣੀ ਹੈ ਅਤੇ ਨਾਂ ਹੀ ਸਾਫ ਸਫਾਈ ਦਾ ਇੰਤਜ਼ਾਮ ਹੈ ਕਿਹਾ ਕਿ ਅਧਿਕਾਰੀਆਂ ਵੱਲੋਂ ਕੋਈ ਸਾਰ ਲਈ ਗਈ ਹੈ। ਇੱਥੇ ਇਹ ਵੀ ਦੱਸ ਦਈਏ ਕਿ ਅੱਜ ਤੋਂ ਝੋਨੇ ਦੀ ਖਰੀਦ ਸ਼ੁਰੂ ਹੋਈ ਹੈ। ਪਰ ਕੋਈ ਵੀ ਅਧਿਕਾਰੀ ਮੌਜੂਦ ਨਾ ਹੋਣ ਦੇ ਚਲਦਿਆਂ ਕਿਸਾਨਾਂ ਵੱਲੋਂ ਇਸ ਤੇ ਨਿਰਾਸ਼ਾ ਜਤਾਈ ਗਈ ਹੈ। ਹਾਲਾਂਕਿ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਮੰਡੀਆਂ ਵਿੱਚ ਜਾ ਕੇ ਝੋਨੇ ਦੀ ਰਸਮੀ ਤੌਰ 'ਤੇ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।