Punjab News: ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਬਿਜਲੀ ਕੱਟ ਲੱਗਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ 66 ਕੇ.ਵੀ. ਸਬ ਸਟੇਸ਼ਨ ਤੋਂ 11 ਕੇ.ਵੀ.ਯੂ.ਪੀ.ਐਸ. ਫੀਡਰ ਸਬ-ਡਵੀਜ਼ਨ ਦੇ ਪਿੰਡਾਂ ਵਿੱਚੋਂ ਲੰਘਦੀਆਂ ਲਾਈਨਾਂ ਦੀ ਨਿਰਧਾਰਿਤ ਰੱਖ-ਰਖਾਅ ਦੌਰਾਨ ਲੋੜੀਂਦੀ ਮੁਰੰਮਤ ਕਰਵਾਉਣ ਲਈ 19 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਸਬ-ਡਵੀਜ਼ਨ ਦੇ ਅਧੀਨ ਪੈਂਦੇ ਛੋਕਰਾ, ਕੋਟਾ ਰਾਂਝਾ, ਪੱਲੀਆਂ ਖੁਰਦ, ਬਰੇਸ਼ੀਆ, ਹਿਆਲਾ, ਜਾਫਰਪੁਰ, ਗਹਿਲਦੋ, ਗੋਰਖਪੁਰ, ਕਰੀਮਪੁਰ, ਨਹਿਰ ਕਲੋਨੀ ਵਿੱਚ ਸਕੂਲਾਂ ਅਤੇ ਸਰਕਾਰੀ ਦਫਤਰਾਂ ਨੂੰ ਬਿਜਲੀ ਸਪਲਾਈ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਸਬ ਡਵੀਜ਼ਨ ਰਾਹੋਂ ਦੇ ਜੇ.ਈ. ਮੋਹਨ ਸਿੰਘ ਨੇ ਦਿੱਤੀ।