ਪਠਾਨਕੋਟ: ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਪਠਾਨਕੋਟ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਸ਼ਰਮਾ ਨੇ ਕਿਹਾ ਕਿ ਪ੍ਰਦੇਸ਼ ਪ੍ਰਧਾਨ ਬਣਨ ਤੋਂ ਬਾਅਦ ਪਠਾਨਕੋਟ ਅੰਦਰ ਇਹ ਪਹਿਲੀ ਪ੍ਰੈੱਸ ਕਾਨਫਰੰਸ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਹੈ ਜੋ ਸੱਚ ਤੋਂ ਕੋਹਾਂ ਦੂਰ ਤੇ ਸਰਾਸਰ ਝੂਠ ਹੈ।
ਉਨ੍ਹਾਂ ਨੇ ਕਿਹਾ ਕਿ 12 ਤਰੀਕ ਨੂੰ ਜਲੰਧਰ ਤੋਂ ਹੋਈ ਮੀਟਿੰਗ ਦੌਰਾਨ 25 ਤੋਂ 30 ਪੁਲਿਸ ਵਾਲੇ ਮੌਜੂਦ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਹੀ ਬੀਜੇਪੀ ‘ਤੇ ਹਮਲਾ ਕਰ ਰਹੀ ਹੈ। ਅੰਮ੍ਰਿਤਸਰ ਵਿੱਚ ਵੀ ਕਾਂਗਰਸ ਨੇ ਭਾਜਪਾ ਦੇ ਦਫ਼ਤਰ ਨੂੰ ਤਾਲਾ ਲਾ ਦਿੱਤਾ ਤੇ ਲੁਧਿਆਣਾ 'ਚ ਪੁਤਲਾ ਸਾੜਿਆ ਗਿਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਜਦੋਂ ਉਹ ਚਲੇ ਤਾਂ ਉਨ੍ਹਾਂ ਦੇ ਪਿੱਛੇ ਕੁਝ ਲੋਕ ਇਨੋਵਾ ਵਿੱਚ ਪਿੱਛਾ ਕਰ ਰਹੇ ਸੀ। ਉਨ੍ਹਾਂ ਕੋਲ ਪਿੱਛਾ ਕਰਨ ਵਾਲੀ ਕਾਰ ਦਾ ਨੰਬਰ ਵੀ ਸੀ ਪਰ ਉਹ ਚਾਹੁੰਦੇ ਹਨ ਕਿ ਪੁਲਿਸ ਉਚਿਤ ਤੌਰ 'ਤੇ ਜਾਂਚ ਕਰੇ। ਉਨ੍ਹਾਂ ਵਿੱਚੋਂ ਇੱਕ ਲਾਈਵ ਸੀ, ਜੋ ਵਾਰ-ਵਾਰ ਦੱਸ ਰਿਹਾ ਸੀ ਕਿ ਉਹ ਕਿੱਥੇ ਹਨ।
ਕਿਸਾਨ ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ, ਚੰਡੀਗੜ੍ਹ 'ਚ ਮੀਟਿੰਗ ਦੌਰਾਨ ਅਹਿਮ ਫੈਸਲਾ
ਉਨ੍ਹਾਂ ਕਿਹਾ ਕਿ ਜਦੋਂ ਉਹ ਪਹੁੰਚੇ ਤਾਂ ਕੁਝ ਲੋਕ ਪਹਿਲਾਂ ਤੋਂ ਹੀ ਵੱਖੋ ਵੱਖਰੇ ਝੰਡੇ ਫੜ ਕੇ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਸੀ ਤੇ ਜਿਵੇਂ ਹੀ ਉਹ ਪਹੁੰਚੇ ਤਾਂ ਉਨ੍ਹਾਂ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ‘ਤੇ ਬੇਸ ਬੈਟ ਨਾਲ ਹਮਲਾ ਕੀਤਾ ਗਿਆ ਸੀ ਪਰ ਡੀਜੀਪੀ ਦਾ ਬਿਆਨ ਸ਼ਰਮਸਾਰ ਕਰਨ ਵਾਲਾ ਸੀ ਕਿ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਕਾਰ ਦਾ ਸ਼ੀਸ਼ਾ ਟੁੱਟਿਆ ਹੈ। ਅੱਜ ਵੀ ਕਾਰ ਉਸੇ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਭੜਕਾਉਣ ਵਾਲੀ ਹੈ।
ਸ਼ਰਮਾ ਨੇ ਅੱਗੇ ਕਿਹਾ ਕਿ ਜਿਵੇਂ ਹੀ ਹਮਲਾ ਕੀਤਾ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਇਆ ਤੇ ਉਹ ਮੌਕੇ ਤੋਂ ਨਿਕਲੇ। ਉਨ੍ਹਾਂ ਅੱਗੇ ਕਿਹਾ ਕਿ ਰਾਜਕੁਮਾਰ ਵੇਰਕਾ ਦਾ ਬਿਆਨ ਹੈ ਕਿ ਭਾਜਪਾ ਨੇ ਖੁਦ ਹਮਲਾ ਕੀਤਾ ਤੇ ਰਵਨੀਤ ਬਿੱਟੂ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਰਹੇ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਸਿਰਫ ਜਾਂਚ ਦਾ ਹਵਾਲਾ ਦੇ ਰਹੇ ਹਨ ਕਿ ਕਿਸਾਨਾਂ ਨੇ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੁੱਖ ਮੰਤਰੀ, ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣ ਵਿੱਚ ਲੱਗੇ ਹੋਏ ਹਨ, ਕੈਪਟਨ ਬੋਲਦਿਆਂ ਕੁਝ ਨਹੀਂ ਸੋਚਦੇ।
ਉਨ੍ਹਾਂ ਕਿਹਾ ਕਿ ਉਹ ਰਵਨੀਤ ਬਿੱਟੂ ਨੂੰ ਦੱਸਣ ਕਿ ਉਹ ਪਾਰਲੀਮੈਂਟ ਮੈਂਬਰ ਹਨ ਤੇ ਉਨ੍ਹਾਂ ਨੂੰ ਅਜਿਹਾ ਬਿਆਨ ਨਹੀਂ ਦੇਣਾ ਚਾਹੀਦਾ ਤੇ ਉਹ ਮੁੱਖ ਮੰਤਰੀ ਕੋਲ ਜਾ ਕੇ ਜਿੰਮੇਵਾਰੀ ਲੈਣ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਝੂਠੇ ਬਿਆਨ ਦੇ ਰਹੇ ਹਨ ਕਿ ਪੰਜਾਬ ਡੀਜੀਪੀ ਅਸ਼ਵਨੀ ਸ਼ਰਮਾ ਦੇ ਸੰਪਰਕ ਵਿੱਚ ਹੈ। ਸ਼ਰਮਾ ਨੇ ਕਿਹਾ ਕਿ ਹਰ ਕੋਈ ਝੂਠ ਬੋਲ ਰਿਹਾ ਹੈ। ਕਿਸੇ ਨੇ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਤੇ ਉਨ੍ਹਾਂ ਨੇ ਖ਼ੁਦ ਡੀਜੀਪੀ ਨੂੰ ਬੁਲਾਇਆ, ਪਰ ਅਸ਼ਵਨੀ ਨੂੰ ਇੱਕ ਵਾਰ ਵੀ ਨਹੀਂ ਬੁਲਾਇਆ ਗਿਆ।
ਅਸ਼ਵਨੀ ਸ਼ਰਮਾ ਨੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਅੱਜ ਵਿਜੇ ਸਾਂਪਲਾ ਜਾ ਰਹੇ ਸੀ ਤੇ ਪੁਲਿਸ ਗਲਤ ਦਿਸ਼ਾ ਵੱਲ ਗਈ ਤੇ ਕਾਂਗਰਸ ਨੇ ਉਨ੍ਹਾਂ ਦਾ ਰਾਹ ਰੋਕਿਆ। ਇਸ ਤੋਂ ਬਾਅਦ ਕੁਝ ਕਿਸਾਨ ਵੀ ਆ ਗਏ। ਇਹ ਸਭ ਯੋਜਨਾਬੱਧ ਹੋ ਰਿਹਾ ਹੈ। ਵਿਜੇ ਸਾਂਪਲਾ ਦਲਿਤ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ ਤੇ ਸਾਂਪਲਾ ਨੂੰ ਬਚਾਉਣ ਦੀ ਬਜਾਏ ਪੁਲਿਸ ਨੇ ਉਨ੍ਹਾਂ ਨੂੰ ਹੀ ਗ੍ਰਿਫਤਾਰ ਕਰ ਲਿਆ। ਇਹ ਸਰਕਾਰ ਦੀ ਦੋਗਲੀ ਨੀਤੀ ਹੈ।
ਦਬਾਅ ਤੋਂ ਬਾਅਦ ਆਖਰਕਾਰ ਕੈਪਟਨ ਨੇ ਬੁਲਾਇਆ ਸੈਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਬੀਜੇਪੀ ਲੀਡਰਾਂ ਨੂੰ ਪੰਜਾਬ ਪੁਲਿਸ ਤੋਂ ਹੀ ਖਤਰਾ? ਅਸ਼ਵਨੀ ਸ਼ਰਮਾ ਨੇ ਲਾਏ ਗੰਭੀਰ ਇਲਜ਼ਾਮ
ਏਬੀਪੀ ਸਾਂਝਾ
Updated at:
15 Oct 2020 05:37 PM (IST)
ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਸਰਕਾਰ ਉਪਰ ਸਜ਼ਾ ਦੇਣ ਦੀ ਨੀਤੀ ਦੇ ਦੋਸ਼ ਲਾਏ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਜਾਣਬੁੱਝ ਕੇ ਭਾਜਪਾ ਨੇਤਾਵਾਂ ਨੂੰ ਸਿੱਧੇ ਰਸਤੇ ਦੀ ਥਾਂ ਕਿਸੇ ਹੋਰ ਰਾਹ ਤੋਂ ਲੈ ਜਾ ਰਹੀ ਹੈ। ਇਨ੍ਹਾਂ 'ਤੇ ਕਾਂਗਰਸ ਪਹਿਲਾਂ ਹੀ ਗੱਡੀਆਂ 'ਤੇ ਹਮਲੇ ਤੇ ਪ੍ਰਦਰਸ਼ਨ ਕਰ ਰਹੀ ਹੁੰਦੀ ਹੈ।
- - - - - - - - - Advertisement - - - - - - - - -