ਅੰਮ੍ਰਿਤਸਰ: ਜ਼ਿਲ੍ਹੇ ਦੀ ਦਿਹਾਤੀ ਪੁਲਿਸ ਵਲੋਂ ਨਜਾਇਜ ਮਾਈਨਿੰਗ ‘ਤੇ ਕਾਬੂ ਪਾਉਣ ਲਈ ਸਾਰੇ ਜੀਓਜ਼ ਅਤੇ ਮੁੱਖ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਧਰੁਵ ਦਹੀਆ ਆਈਪੀਐਸ, ਐਸਐਸਪੀ ਨੇ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਤਹਿਤ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਦੇ ਨਾਲ ਹੀ ਗੁਪਤ ਸੂਚਨਾ ਦੇ ਅਧਾਰ ‘ਤੇ ਬਾਹੱਦ ਪਿੰਡ ਕੋਟ ਮਹਿਤਾਬ ਨੇੜੇ ਬਿਆਸ ਦਰਿਆ ‘ਤੇ ਵੱਡੇ ਪੱਧਰ ‘ਤੇ ਨਜਾਇਜ਼ ਮਾਈਨਿੰਗ ਦੀ ਜਾਣਕਾਰੀ ਮਿਲੀ। ਜਿਸ ਦੇ ਅਧਾਰ ‘ਤੇ ਇੰਸਪੈਕਟਰ ਬਿੰਗਰਜੀਤ ਸਿੰਘ ਮੁੱਖ ਅਫ਼ਤਰ ਥਾਣਾ ਬਿਆਸ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਵਲੋਂ ਤੁਰੰਤ ਕਾਰਵਾਈ ਕੀਤੀ ਗਈ।
ਪੁਲਿਸ ਨੇ ਨਿਸ਼ਾਨਦੇਹੀ ਕੀਤੀ ਥਾਂ ‘ਚੇ ਰੇਡ ਕੀਤੀ ਅਤੇ ਮੌਕੇ ਤੋਂ ਲਖਵਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਦੋਲੋਨੰਗਲ, ਵਿਕਰਮਜੀਤ ਸਿੰਘ ਪੁੱਤਰ ਜਗਿੰਦਰ ਸਿੰਘ ਵਾਸੀ ਬੁੱਡਾ ਥੇਹ, ਜਗਜੀਵਨ ਸਿੰਘ ਜਸਵਿੰਦਰ ਸਿੰਘ ਵਾਸੀ ਪਿੰਡ ਭੋਲ ਬਾਗੇ, ਥਾਣਾ ਘੁਮਾਣ ਨੂੰ ਸਮੇਤ 02 ਟਿੱਪਰ ਨੰਬਰੀ PB02-DY-2904, JH05-AW-3910 ਅਤੇ 01 ਜੇਸੀਬੀ ਸਮੇਤ ਕਾਬੂ ਕੀਤਾ ਗਿਆ।
ਦੱਸ ਦਈਏ ਕਿ ਉਕਤ ਦੋਸ਼ੀਆਂ ਖਿਲਾਫ਼ ਥਾਣਾ ਬਿਆਸ ਵਿਖੇ ਮੁਕੱਦਮਾ ਨੰ. 125 ਜੁਰਮ 379, 21 ਮਾਈਨਿੰਗ ਐਕਟ ਤਹਿਤ ਦਰਜ ਰਜਿਸਟਰ ਕੀਤਾ ਗਿਆ। ਗ੍ਰਿਫ਼ਤਾਰ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਿਹਾ ਹੈ। ਨਾਲ ਹੀ ਦੋਸ਼ੀਆਂ ਤੋਂ ਹੋਰ ਸਾਥੀਆਂ ਅਤੇ ਹੋਰ ਗੁਪਤ ਰੇਤ ਦੀਆਂ ਖੱਡਾ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਬੀਪੀਐਲ ਪਰਿਵਾਰਾਂ ਦੇ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਖੱਟਰ ਸਰਕਾਰ ਨੇ ਕੀਤਾ ਇਹ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin