ਲਾਡੋਵਾਲ : ਲੁਧਿਆਣਾ-ਜਲੰਧਰ ਹਾਈਵੇ ‘ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਕਾਰ ਪਲਟਣ ਕਾਰਨ ਦੋ ਔਰਤਾਂ ਅਤੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮੋਗਾ ਦੇ ਨੇੜੇ ਦੇ ਪਿੰਡ ਦੇ ਦੱਸੇ ਜਾ ਰਹੇ ਹਨ।

 

ਪਰਿਵਾਰਿਕ ਮੈਂਬਰਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇੱਕ ਸ਼ਗਨ ਦੇ ਲਈ ਮੋਗਾ ਤੋਂ ਨਵਾਂਸ਼ਹਿਰ ਜਾ ਰਹੇ ਸੀ ਕਿ ਇਕ ਗੱਡੀ ਉਨ੍ਹਾਂ ਦੀ ਅੱਗੇ ਅਤੇ ਇੱਕ ਗੱਡੀ ਪਿੱਛੇ ਸੀ। ਅੱਗੇ ਵਾਲੀ ਗੱਡੀ ਉਪਰ ਚੜ੍ਹ ਗਈ ਅਤੇ ਦੂਸਰੀ ਗੱਡੀ ਹੇਠਾਂ ਵਾਲੀ ਰੋਡ 'ਤੇ ਆ ਰਹੀ ਸੀ ਕੀ ਅਚਾਨਕ ਅੱਗੇ ਜਾ ਰਹੀ ਗੱਡੀ ਤੋਂ ਹੇਠਾਂ ਡਿੱਗ ਗਈ ,ਜਿਸ ਵਿੱਚ ਬੈਠੀ ਚਾਰ ਵਿਅਕਤੀਆਂ 3 ਦੀ ਮੌਤ ਹੋ ਗਈ।  

 

ਉਧਰ ਐਸਐਚਓ ਥਾਣਾ ਲਾਡੋਵਾਲ ਵਰਿੰਦਰ ਸਿੰਘ ਨੇ ਕਿਹਾ ਕਿ ਸਵੇਰੇ ਤੜਕੇ ਲਾਡੋਵਾਲ ਫਲਾਈਓਵਰ ਟੋਲ ਪਲਾਜ਼ਾ ਨੇੜੇ ਇਹ ਹਾਦਸਾ ਵਾਪਰਿਆ ਹੈ ,ਜਿਸ ਗੱਡੀ ਵਿੱਚ ਕੁੱਲ ਚਾਰ ਲੋਕ ਸਵਾਰ ਸਨ ਅਤੇ ਇਹ ਸ਼ਗਨ ਦੇ ਲਈ ਮੋਗਾ ਤੋਂ ਨਵਾਂਸ਼ਹਿਰ ਜਾ ਰਹੇ ਸੀ ਕਿ ਅਚਾਨਕ ਗੱਡੀ ਦਾ ਸੰਤੁਲਨ ਵਿਗੜਨ ਦੇ ਚਲਦਿਆਂ ਡਵਾਈਡਰ ਦੇ ਨਾਲ ਗੱਡੀ ਟਕਰਾਉਂਦੀ ਹੋਈ ਪੁਲ ਦੇ ਹੇਠਾਂ ਆ ਡਿੱਗੀ। ਇਸ ਵਿਚ ਦੋ ਮਹਿਲਾਵਾਂ ਅਤੇ ਇੱਕ ਨੌਜਵਾਨ ਦੀ ਮੌਤ ਹੋਈ ਹੈ। 

 

ਦੱਸ ਦੇਈਏ ਕਿ ਜਦੋਂ ਸਾਡੀ ਨਜ਼ਰ ਸਵੇਰੇ ਅਖਬਾਰ ਦੀ ਸੁਰਖੀਆਂ 'ਤੇ ਜਾਂਦੀ ਹੈ ਤਾਂ ਕੋਈ ਦਿਨ ਅਜਿਹਾ ਨਹੀਂ ਹੁੰਦਾ ਜਦੋਂ ਸੜਕ ਹਾਦਸਿਆਂ ਵਿੱਚ ਕੁਝ ਲੋਕਾਂ ਦੀ ਜਾਨ ਨਾ ਗਈ ਹੋਵੇ ਜਾਂ ਕੁਝ ਲੋਕ ਇਹਨਾਂ ਹਾਦਸਿਆਂ ਦੌਰਾਨ ਗੰਭੀਰ ਜ਼ਖਮੀ ਨਾ ਹੋਏ ਹੋਣ। ਸਾਡੇ ਦੇਸ਼ ਦੀਆਂ ਸੜਕਾਂ ਇਸ ਵੇਲੇ ਖੂਨੀ ਰੂਪ ਧਾਰ ਚੁੱਕੀਆਂ ਹਨ ਅਤੇ ਹਰ ਰੋਜ ਕਿੰਨੇ ਹੀ ਲੋਕਾਂ ਦਾ ਖੂਨ  ਸੜਕਾਂ ਉਪਰ ਡੁੱਲਦਾ ਹੈ ਪਰ ਫੇਰ ਵੀ ਇਹਨਾਂ ਖੂਨੀ ਸੜਕਾਂ ਦੀ ਪਿਆਸ ਨਹੀਂ ਬੁਝਦੀ। 

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।