ਲੁਧਿਆਣਾ: ਬੀਤੇ ਦਿਨੀਂ ਲੁਧਿਆਣਾ ਦੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕੇਂਦਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਸੈਂਪਲ ਟੀਟੂ ਬਾਣੀਆਂ ਵੱਲੋਂ ਲਏ ਗਏ। ਇਸ ਦੇ ਨਾਲ ਹੀ ਅੱਜ ਉਹ ਸੈਂਪਲ ਲੈ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਧਰਨੇ 'ਤੇ ਬੈਠ ਗਿਆ। ਇਸ ਮੌਕੇ ਟੀਟੂ ਬਾਣੀਆਂ ਨੇ ਕਿਹਾ ਕਿ ਸਰਕਾਰਾਂ ਆਈਆਂ-ਗਈਆਂ ਪਰ ਬੁੱਢੇ ਨਾਲੇ ਦਾ ਕੋਈ ਹੱਲ ਨਹੀਂ ਹੋ ਸਕਿਆ।
ਇਸ ਦੌਰਾਨ ਉਸ ਨੇ ਕਿਹਾ ਕਿ ਉਹ ਸਰਕਾਰਾਂ ਤੇ ਮੰਤਰੀਆਂ ਸਮੇਤ ਮੈਂਬਰ ਪਾਰਲੀਮੈਂਟ ਨੂੰ ਜਗਾਉਣ ਲਈ ਡੀਸੀ ਦਫ਼ਤਰ ਸਾਹਮਣੇ ਧਰਨੇ 'ਤੇ ਬੈਠਿਆ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਇਸ ਦਾ ਕੋਈ ਹੱਲ ਨਹੀਂ ਹੋਇਆ ਤਾਂ ਅਗਲੀ ਵਾਰ ਉਹ ਬੁੱਢੇ ਨਾਲੇ 'ਚ ਮਰੇ ਜੀਆਂ ਨੂੰ ਲੈ ਕੇ ਡੀਸੀ ਦਫ਼ਤਰ ਪਹੁੰਚੇਗਾ।
ਟੀਟੂ ਬਾਣੀਆਂ ਨੇ ਕਿਹਾ ਕਿ ਬੁੱਢਾ ਨਾਲਾ ਲੋਕਾਂ ਨੂੰ ਬਿਮਾਰੀਆਂ ਦੇ ਰਿਹਾ ਹੈ। ਮੰਤਰੀ ਸਸਤੀਆਂ ਦਵਾਈਆਂ ਤਾਂ ਵੇਚਣ ਵਾਲਿਆਂ ਦੀ ਗੱਲ ਕਰਦੇ ਨੇ ਪਰ ਇਨ੍ਹਾਂ ਦਵਾਈਆਂ ਦੀ ਲੋੜ ਕਿਉਂ ਪੈ ਰਹੀ ਹੈ ਇਸ ਦਾ ਕੋਈ ਹੱਲ ਨਹੀਂ ਕਰ ਰਹੇ। ਉਸ ਨੇ ਕਿਹਾ ਕਿ ਉਹ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਚਾਰਜ ਕਰਨ ਲਈ ਅੱਜ ਇੱਥੇ ਪਹੁੰਚਿਆ ਹੈ ਕਿਉਂਕਿ ਬਿੱਟੂ ਨੇ ਕਿਹਾ ਸੀ ਕਿ ਤਿੰਨ ਸਾਲਾਂ ਦੇ ਵਿੱਚ ਬੁੱਢੇ ਨਾਲੇ ਦੀ ਕਾਇਆ ਕਲਪ ਕਰ ਦੇਣਗੇ ਪਰ ਬੁੱਢਾ ਨਾਲਾ ਅੱਜ ਵੀ ਉਨ੍ਹਾਂ ਹੀ ਹਾਲਾਤ ਵਿੱਚੋਂ ਲੰਘ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟੀਟੂ ਬਾਣੀਆਂ ਨੇ ਫਿਰ ਲਾਇਆ ਸਰਕਾਰ ਨਾਲ ਮੱਥਾ, ਸੈਂਪਲ ਲੈ ਕੇ ਉਠਾਏ ਵੱਡੇ ਸਵਾਲ
ਏਬੀਪੀ ਸਾਂਝਾ
Updated at:
27 Jul 2020 02:46 PM (IST)
ਬੀਤੇ ਦਿਨੀਂ ਲੁਧਿਆਣਾ ਦੇ ਪ੍ਰਦੂਸ਼ਣ ਦੇ ਸਭ ਤੋਂ ਵੱਡੇ ਕੇਂਦਰ ਬੁੱਢੇ ਨਾਲੇ ਦੇ ਗੰਦੇ ਪਾਣੀ ਦੇ ਸੈਂਪਲ ਟੀਟੂ ਬਾਣੀਆਂ ਵੱਲੋਂ ਲਏ ਗਏ। ਇਸ ਦੇ ਨਾਲ ਹੀ ਅੱਜ ਉਹ ਸੈਂਪਲ ਲੈ ਕੇ ਲੁਧਿਆਣਾ ਦੇ ਡੀਸੀ ਦਫ਼ਤਰ ਅੱਗੇ ਧਰਨੇ 'ਤੇ ਬੈਠ ਗਿਆ।
- - - - - - - - - Advertisement - - - - - - - - -