ਚੰਡੀਗੜ੍ਹ: ਪੰਜਾਬ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਜਾਣਗੀਆਂ। ਇਸ ਸਬੰਧੀ ਸੂਬੇ ਦੇ ਗ੍ਰਹਿ ਤੇ ਨਿਆਂ ਵਿਭਾਗ ਨੇ ਪੁਲਿਸ ਮੁਲਾਜ਼ਮਾਂ ਦੀਆਂ ਬਦਲੀਆਂ ਸਬੰਧੀ ਨਵੀਂ ਤਬਾਦਲਾ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ।


ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਬਦਲੀਆਂ ਵੇਲੇ ਬਹੁਤੇ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਪਿੱਤਰੀ ਜ਼ਿਲ੍ਹਿਆਂ ਤੋਂ ਬਾਹਰ ਭੇਜਿਆ ਜਾਵੇਗਾ। ਅਜਿਹੇ 'ਚ ਹੁਣ ਪੁਲਿਸ ਮੁਲਾਜ਼ਮ ਸੁਰੱਖਿਅਤ ਸਟੇਸ਼ਨਾਂ ਦੀ ਭਾਲ 'ਚ ਜੁੱਟ ਗਏ ਹਨ। ਦਰਅਸਲ ਕਈ ਜ਼ਿਲ੍ਹਿਆਂ ’ਚ ਕਈ ਥਾਣੇਦਾਰ ਸਿਆਸੀ ਪਹੁੰਚ ਕਾਰਨ ਆਪਣੇ ਗ੍ਰਹਿ ਸਬ ਡਿਵੀਜ਼ਨਾਂ 'ਚ ਹੀ ਲੰਮੇ ਸਮੇਂ ਤੋਂ ਥਾਣਾ ਮੁਖੀ ਵਜੋਂ ਤਾਇਨਾਤ ਹਨ। ਇਸ ਨਵੀਂ ਤਬਾਦਲਾ ਨੀਤੀ ਤੋਂ ਪੁਲਿਸ ਮੁਲਾਜ਼ਮ ਖ਼ਫ਼ਾ ਜ਼ਰੂਰ ਹਨ।


ਨਵੀਂ ਤਬਾਦਲਾ ਨੀਤੀ ਮੁਤਾਬਕ ਗ੍ਰਹਿ ਥਾਣਿਆਂ, ਸਬ ਡਿਵੀਜ਼ਨ ਅਤੇ ਗ੍ਰਹਿ ਜ਼ਿਲ੍ਹਿਆਂ ਅਤੇ ਇੱਕੋ ਸੀਟ 'ਤੇ 3 ਸਾਲ ਤੋਂ ਕੰਮ ਕਰ ਰਹੇ ਜਾਂ ਇੱਕ ਥਾਣੇ ’ਚ 9 ਸਾਲ ਤੋਂ ਵੱਧ ਰਹਿ ਚੁੱਕੇ ਮੁਲਾਜ਼ਮਾਂ ਨੂੰ ਦੂਜੇ ਜ਼ਿਲ੍ਹਿਆਂ ’ਚ ਬਦਲਣ ਦੇ ਹੁਕਮ ਦਿੱਤੇ ਗਏ ਹਨ।


ਇਹ ਵੀ ਪੜ੍ਹੋ: ਪੰਜਾਬ 'ਚ ਬਾਹਰੋਂ ਆਉਣ ਵਾਲਿਆਂ ਲਈ ਸਰਕਾਰ ਦੀਆਂ ਨਵੀਆਂ ਹਦਾਇਤਾਂ


ਇਹ ਵੀ ਪੜ੍ਹੋ: ਲੌਕਡਾਊਨ ਦੌਰਾਨ ਪਾਕਿਸਤਾਨ 'ਚ ਫਸਿਆ ਅੰਮ੍ਰਿਤਸਰ ਦਾ ਪਰਿਵਾਰ


ਇਸ ਤੋਂ ਇਲਾਵਾ 55 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਛੱਡ ਕੇ ਇੱਕੋ ਜ਼ਿਲ੍ਹੇ ’ਚ 15 ਸਾਲ ਤੋਂ ਤਾਇਨਾਤ ASI, SI ਤੇ ਇੰਸਪੈਕਟਰ ਰੈਂਕ (ਐਨਜੀਓ) ਨੂੰ ਦੂਜੇ ਜ਼ਿਲ੍ਹਿਆਂ ਤੇ 20 ਸਾਲ ਤੋਂ ਵੱਧ ਨੌਕਰੀ ਵਾਲੇ ਐਨਜੀਓ ਨੂੰ ਰੇਂਜ ਤੋਂ ਬਾਹਰ ਬਦਲਣ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ। ਹਾਲਾਂਕਿ ਬਿਮਾਰ ਹੋਣ ਦੀ ਹਾਲਤ ਵਿੱਚ ਜਾਂ ਕੁਝ ਖਾਸ ਹਾਲਾਤ ’ਚ ਕਿਸੇ ਪੁਲਿਸ ਮੁਲਾਜ਼ਮ ਜਾਂ ਐਨਜੀਓ ਨੂੰ ਛੋਟ ਵੀ ਦਿੱਤੀ ਜਾ ਸਕਦੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ