ਤੁਲੀ ਲੈਬ ਕੋਰੋਨਾ ਟੈਸਟ ਘੁਟਾਲੇ 'ਚ ਤਿੰਨ ਡਾਕਟਰਾਂ ਦੀ ਜ਼ਮਾਨਤ ਅਰਜ਼ੀ ਰੱਦ
ਏਬੀਪੀ ਸਾਂਝਾ | 17 Jul 2020 10:28 PM (IST)
ਅੰਮ੍ਰਿਤਸਰ ਦੀ ਲੋਕਲ ਅਦਾਲਤ ਨੇ ਤੁਲੀ ਲਾਬ ਕੋਰੋਨਾ ਟੈਸਟ ਘੁਟਾਲੇ 'ਚ ਤਿੰਨ ਡਾਕਟਰਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।
ਅੰਮ੍ਰਿਤਸਰ: ਅੰਮ੍ਰਿਤਸਰ ਦੀ ਲੋਕਲ ਅਦਾਲਤ ਨੇ ਤੁਲੀ ਲਾਬ ਕੋਰੋਨਾ ਟੈਸਟ ਘੁਟਾਲੇ 'ਚ ਤਿੰਨ ਡਾਕਟਰਾਂ ਦੀ ਜ਼ਮਾਨਤ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ।ਇਸ ਤੋਂ ਇਲਾਵਾ ਈਐਮਸੀ ਹਸਪਤਾਲ ਦੇ ਮਾਲਕ ਪਵਨ ਅਰੌੜਾ ਅਤੇ ਡਾਕਟਰ ਪੰਕਜ ਸੋਨੀ ਨੇ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਹੈ। ਤੁਲੀ ਲੈਬ ਦੇ ਡਾਕਟਰ ਸੰਜੇ ਪਿਪਲਾਨੀ ਨੇ ਵੀ ਪਿਛਲੀ ਸੁਣਵਾਈ ਦੌਰਾਨ ਆਪਣੀ ਜ਼ਮਾਨਤ ਅਰਜ਼ੀ ਵਾਪਸ ਲੈ ਲਈ ਸੀ।ਡਾਕਟਰ ਰੋਬਿਨ ਤੁਲੀ, ਡਾ. ਰਿਧਮ ਤੁਲੀ ਅਤੇ ਡਾ. ਮਹਿੰਦਰ ਸਿੰਘ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ।ਜਦਕਿ ਪਵਨ ਅਰੋੜਾ ਅਤੇ ਡਾ. ਪੰਕਜ ਸੋਨੀ ਦਲੀਲਾਂ ਸੁਣਨ ਮਗਰੋਂ ਆਪਣੀ ਅਰਜ਼ੀ ਵਾਪਸ ਲੈ ਲਈ।ਵੀਜੀਲੈਂਸ ਬਿਊਰੋ ਨੇ ਇਨ੍ਹਾਂ ਦੇ ਖਿਲਾਫ ਇਰਾਦਾ ਕਤਲ, ਧੋਖਾਧੜੀ, ਜਾਅਲਸਾਜ਼ੀ ਅਤੇ ਭ੍ਰਿਸ਼ਟਰਾਸ਼ਟਰ ਦੇ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਸੀ। ਜ਼ਮਾਨਤ ਰੱਦ ਹੋਣ ਤੋਂ ਬਾਅਦ, ਪੀੜਤ ਵਿਅਕਤੀਆਂ ਨੇ ਪੁਲਿਸ ਨੂੰ ਪਿਛਲੇ 20 ਦਿਨਾਂ ਤੋਂ ਲੁਕੇ ਹੋਏ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੀ ਅਪੀਲ ਕੀਤੀ ਹੈ। ਇਸ ਦੌਰਾਨ ਪੀੜਤ ਰਾਜ ਕੁਮਾਰ ਖੁਲਰ ਨੇ ਕਿਹਾ ਕਿ “ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੂੰ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਜੋ ਕੇਸ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਭੱਜ ਰਹੇ ਹਨ।”