ਨਵੀਂ ਦਿੱਲੀ: ਡੇਰਾ ਸਿਰਸਾ ਦੇ ਬਲਾਤਕਾਰੀ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਉਣ ਤੋਂ ਬਾਅਦ ਟਵਿੱਟਰ ਨੇ ਉਸ ਦੇ ਆਧਿਕਾਰਕ ਟਵਿੱਟਰ ਖਾਤੇ 'ਤੇ ਰੋਕ ਲਗਾ ਦਿੱਤੀ ਹੈ। ਮਾਇਕ੍ਰੋ ਬਲੌਗਿੰਗ ਸਾਇਟ 'ਤੇ ਰਾਮ ਰਹੀਮ ਦੇ ਖਾਤੇ ਨੂੰ ਜਦੋਂ ਖੋਜਿਆ ਗਿਆ ਤਾਂ ਉਸ 'ਤੇ ਮੈਸੇਜ ਆਇਆ ਕਿ 'ਭਾਰਤ ਵਿੱਚ ਗੁਰਮੀਤ ਰਾਮ ਰਹੀਮ ਦੇ ਖਾਤੇ 'ਤੇ ਰੋਕ ਲਗਾ ਦਿੱਤੀ ਗਈ ਹੈ।' ਟਵਿੱਟਰ ਨੇ ਇਸ ਬਾਰੇ ਦੱਸਦੇ ਹੋਏ ਕਿਹਾ, “ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਸੇਵਾਵਾਂ ਸਭ ਤੱਕ ਤੇ ਹਰ ਜਗ੍ਹਾ ਪਹੁੰਚਾਇਆਂ ਜਾਣ, ਜੇਕਰ ਸਾਨੂੰ ਕਿਸੇ ਅਧਿਕਾਰਤ ਸੰਸਥਾ ਤੋਂ ਕਿਸੇ ਖਿਲਾਫ ਕੋਈ ਸ਼ਿਕਾਇਤ ਮਿਲਦੀ ਹੈ ਤਾਂ, ਕਿਸੇ ਕੁੱਝ ਸਮੱਗਰੀ 'ਤੇ ਰੋਕ ਲਗਾਈ ਜਾ ਸਕਦੀ ਹੈ।” ਟਵਿੱਟਰ ਮੁਤਾਬਕ ਜੇਕਰ ਕਿਸੇ ਯੂਜ਼ਰ ਨੇ ਟਾਈਮਲਾਈਨ ਜਾਂ ਟਵਿੱਟਰ ਵਿੱਚ ਕਿਤੇ ਹੋਰ ਗ੍ਰੇਡਿਡ-ਆਊਟ ਯੂਜ਼ਰ ਨੂੰ ਵੇਖਿਆ ਤਾਂ ਉਸ ਖਾਸ ਅਕਾਊਂਟ ਨੂੰ ਕਿਸੇ ਇੱਕ ਦੇਸ਼ ਵਿੱਚ ਰੋਕ ਦਿੱਤਾ ਜਾਂਦਾ ਹੈ, ਇਸ ਮਾਮਲੇ ਵਿੱਚ ਅਜਿਹਾ ਦੇਸ਼ ਭਾਰਤ ਹੈ।