ਮੋਗਾ: ਦੋ ਭਰਾਵਾਂ ਵੱਲੋਂ ਕੁੜੀ ਦੀ ਕ੍ਰਿਸ਼ਮਈ ਆਵਾਜ਼ ਨਾਲ ਇੱਕ ਨੌਜਵਾਨ ਨੂੰ ਲੰਮੇ ਸਮੇਂ ਤਕ ਮੋਹਿਤ ਕਰ ਲੱਖਾਂ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਕੁੜੀ ਬਣੇ ਮੁੰਡਿਆਂ ਵਿਰੁੱਧ ਧੋਖਾਧੜੀ ਤੇ ਹੋਰ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ ਤੇ ਪੀੜਤ ਤੇ ਮੁਲਜ਼ਮ ਦੀ ਪਛਾਣ ਬਾਰੇ ਵੀ ਖੁਲਾਸਾ ਨਹੀਂ ਹੋਇਆ।
ਪ੍ਰਾਪਤ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਵਿੱਚ ਉਸ ਨੇ ਦੱਸਿਆ ਕਿ ਉਸ ਦੋ ਭਰਾਵਾਂ ਨੇ ਕੁੜੀ ਦੀ ਆਵਾਜ਼ ਵਿੱਚ ਗੱਲ ਕਰਕੇ ਉਸ ਤੋਂ ਸਵਾ ਚਾਰ ਲੱਖ ਰੁਪਏ ਤੋਂ ਵੱਧ ਦੀ ਰਕਮ ਠੱਗ ਲਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਭ ਪਿਛਲੇ ਦੋ ਸਾਲਾਂ ਤੋਂ ਚੱਲਦਾ ਆ ਰਿਹਾ ਸੀ।
ਲੁੱਟ ਦਾ ਸ਼ਿਕਾਰ ਹੁੰਦਾ ਆਇਆ ਨੌਜਵਾਨ ਵਟਸਐਪ 'ਤੇ ਹੀ ਆਪਣੇ ਪੈਸੇ ਲੁਟਾ ਰਿਹਾ ਸੀ। ਉਸ ਨੇ ਪੁਲਿਸ ਨੂੰ ਦੱਸਿਆ ਕਿ ਕਦੇ ਮੋਬਾਈਲ ਤੇ ਕਦੇ ਗਹਿਣੇ ਖਰੀਦਣ ਦੇ ਬਹਾਨੇ ਉਸ ਕੋਲੋਂ ਕਈ ਵਾਰ ਹਜ਼ਾਰਾਂ ਰੁਪਏ ਲਏ। ਇਨ੍ਹਾਂ ਦੋ ਸਾਲਾਂ 'ਚ ਦੋਵੇਂ ਨੌਸਰਬਾਜ਼ ਭਰਾਵਾਂ ਨੇ 4.30 ਲੱਖ ਰੁਪਏ ਠੱਗ ਲਏ। ਪੁਲਿਸ ਨੇ ਕੁੜੀ ਦੀ ਆਵਾਜ਼ ਕਢਣ ਵਾਲੇ ਦੋਨੋ ਭਰਾਵਾਂ ਤੇ 420 ਤੇ 66ਡੀ IPS ਤਹਿਤ ਕੇਸ ਦਰਜ ਕਰ ਲਿਆ ਹੈ।