ਜਲੰਧਰ-ਨੈਸ਼ਨਲ ਹਾਈਵੇ 'ਤੇ ਪਰਾਗਪੁਰ ਦੇ ਕੋਲ ਇੱਕ ਸੜਕ ਹਾਦਸੇ ਵਿੱਚ ਦੋ ਨੌਜਵਾਨ ਦੋਸਤਾਂ ਦੀ ਦਰਦਨਾਕ ਮੌਤ ਹੋ ਗਈ। ਬਾਇਕ ਸਵਾਰ 2 ਨੌਜਵਾਨ ਫਗਵਾੜਾ ਵੱਲੋਂ ਜਲੰਧਰ ਪਾਸੇ ਜਾ ਰਹੇ ਸਨ ਕਿ ਇੱਕ ਕਾਰ ਸਵਾਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਬਾਇਕ ਦਾ ਬੈਲੰਸ ਖਰਾਬ ਹੋ ਗਿਆ ਅਤੇ ਦੋਵੇਂ ਤੇਲ ਦੇੇ ਟੈਂਕਰ ਦੀ ਚਪੇੇਟ ਵਿੱਚ ਆ ਗਏੇ। ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੂਜੇ ਨੂੰ ਲੋਕ ਨਜ਼ਦੀਕੀ ਨਿੱਜੀ ਹਸਪਤਾਲ ਲੈ ਗਏ ਪਰ ਉਸ ਨੂੰ ਵੀ ਬਚਾਇਆ ਨਾ ਜਾ ਸਕਿਆ।

ਪਰਾਗਪੁਰ ਚੌਕੀ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਗੁਰਦੀਪ ਆਪਣੇ ਭਰਾ ਕਜ਼ਨ ਭਰਾ ਦੇ ਵਿਆਹ ਵਿੱਚ ਜਲੰਧਰ ਆਇਆ ਸੀ ਅਤੇ ਉਸ ਤੋਂ ਬਾਅਦ ਆਪਣੇ ਦੂਜੇ ਭਰਾ ਪਲਵਿੰਦਰ ਨਾਲ ਹਵੇਲੀ ਘੁੰਮਣ ਗਿਆ ਸੀ। ਜਲੰਧਰ ਦਾ ਵਿਸ਼ਾਲ ਬਾਇਕ ਚਲਾ ਰਿਹਾ ਸੀ ਅਤੇ ਲੁਧਿਆਣਾ ਦਾ ਗੁਰਦੀਪ ਪਿੱਛੇ ਬੈਠਾ ਸੀ। ਬਾਇਕ ਨੂੰ ਪਿੱਛੋਂ ਦਿੱਲੀ ਨੰਬਰ ਦੀ ਇੱਕ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਦੌਰਾਨ ਵਿਸ਼ਾਲ ਅੱਗੇ ਜਾ ਰਹੇ ਪੈਟਰੋਲ ਦੇ ਟੈਂਕਰ ਦੀ ਚਪੇਟ ਵਿੱਚ ਆ ਗਿਆ। ਸਿਰ ਵਿੱਚ ਸੱਟ ਲੱਗਣ ਕਾਰਨ ਦੋਨਾਂ ਦੀ ਮੌਤ ਹੋ ਗਈ।