ਲੁਧਿਆਣਾ: ਇੱਥੋਂ ਦੀ ਬ੍ਰੋਸਟਰ ਜੇਲ੍ਹ 'ਚ ਵੀਰਵਾਰ ਸ਼ਾਮਲ ਅਸਮਾਨੀ ਬਿਜਲੀ ਡਿੱਗਣ ਨਾਲ ਉੱਥੇ ਬੰਦ ਦੋ ਕੈਦੀਆਂ ਦੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ ਜਿੰਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਘਟਨਾ ਮੌਕੇ ਪੀੜਤ ਬ੍ਰੋਸਟਰ ਜੇਲ੍ਹ 'ਚ ਸਥਿਤ ਇਕ ਧਾਰਮਿਕ ਸਥਾਨ 'ਚ ਮੱਥਾ ਟੇਕਣ ਗਏ ਸਨ। ਅਚਾਨਕ ਧਮਾਕੇ ਨਾਲ ਅਸਮਾਨੀ ਬਿਜਲੀ ਡਿੱਗੀ ਜਿਸਦੀ ਲਪੇਟ 'ਚ ਚਾਰ ਕੈਦੀ ਆ ਗਏ। ਇਨ੍ਹਾਂ ਚੋਂ ਦੋ ਹਵਾਲਾਤੀਆਂ ਦੀ ਮੌਕ 'ਤੇ ਹੀ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋਏ। ਹਾਲਾਂਕਿ ਪੁਲਿਸ ਕਰਮੀ ਬਿਜਲੀ ਦੀ ਲਪੇਟ 'ਚ ਆਉਣ ਤੋਂ ਸਫ਼ਲ ਰਹੇ।