ਤਲਵੰਡੀ ਸਾਬੋ: ਬਠਿੰਡਾ ਦੇ ਤਲਵੰਡੀ ਸਾਬੋ ਕੋਲ ਪਿੰਡ ਚੱਠੇਵਾਲਾ 'ਚ ਮਿੱਟੀ ਦੀ ਢਿੱਗ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭੋਲਾ ਸਿੰਘ (44) ਤੇ ਕਿਰਪਾਲ ਸਿੰਘ (47) ਨਾਮਕ ਕਿਸਾਨ ਆਪਣੇ ਖੇਤ ਵਿੱਚ ਜੇਸੀਬੀ ਮਸ਼ੀਨ ਨਾਲ ਪੱਟੇ ਜਾ ਰਹੇ ਖੱਡੇ 'ਚ ਪਾਣੀ ਦੇ ਪਾਈਪ ਪਾਉਣ ਲਈ ਉੱਤਰੇ।



ਹਾਸਲ ਜਾਣਕਾਰੀ ਮੁਤਾਬਕ ਜਦੋਂ ਭੋਲਾ ਸਿੰਘ ਤੇ ਕਿਰਪਾਲ ਸਿੰਘ ਖੱਡੇ 'ਚ ਉੱਤਰੇ ਤਾਂ ਮਿੱਟੀ ਦੀ ਢਿੱਗ ਗਈ ਗਈ। ਉਹ ਮਿੱਟੀ ਦੀ ਡਿੱਗ ਹੇਠ ਆ ਗਏ। ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਖੱਡਾ 12 ਫੁੱਟ ਹੋਣ ਕਾਰਨ ਉਨ੍ਹਾਂ ਦੀ ਮਿੱਟੀ ਹੇਠ ਹੀ ਮੌਤ ਹੋ ਗਈ।

ਬਾਅਦ ਵਿੱਚ ਤਕਰੀਬਨ ਇੱਕ ਘੰਟੇ ਦੀ ਸਖਤ ਮੁਸ਼ੱਕਤ ਨਾਲ ਦੋਵਾਂ ਦੀਆਂ ਦੇਹਾਂ ਨੂੰ ਬਾਹਰ ਕੱਢਿਆ ਗਿਆ।