ਅੰਮ੍ਰਿਤਸਰ: ਅਜਨਾਲਾ ਦੇ ਸਰਹੱਦੀ ਪਿੰਡ ਚੱਕ ਔਲ ਦੇ ਇੱਕ ਘਰ ਬਾਹਰ ਮਿੱਟੀ ਤੇ ਰੇਤ ਦੀ ਖੁਦਾਈ ਕਰਦੇ ਸਮੇਂ ਢਿੱਗ ਡਿੱਗ ਗਈ। ਇਸ ਹਾਦਸੇ ‘ਚ ਮਕਾਨ ਮਾਲਕ ਸਣੇ ਚਾਰ ਲੋਕ ਮਿੱਟ ਹੇਠ ਦੱਬ ਗਏ। ਇਨ੍ਹਾਂ ਨੂੰ ਕਾਫ਼ੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢ ਲਿਆ ਗਿਆ। ਹਸਪਤਾਲ ਵਿੱਚ ਇਨ੍ਹਾਂ ‘ਚੋਂ ਦੋ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕ ਕੁਲਵਿੰਦਰ ਦੇ ਪਿਤਾ ਭਗਵਾਨ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਡੇਰੇ ਦੇ ਇੱਕ ਘਰ ‘ਚ ਰੇਤ ਦੀ ਖੁਦਾਈ ਚੱਲ ਰਹੀ ਸੀ। ਇੱਥੇ ਉਸ ਦਾ ਬੇਟਾ ਆਪਣੇ ਦੋ ਦੋਸਤਾਂ ਨਾਲ ਮਜ਼ਦੂਰੀ ਲਈ ਗਿਆ ਸੀ। ਬੀਤੀ ਰਾਤ ਮਿੱਟੀ ਦੀ ਢਿੱਗ ਡਿੱਗਣ ਨਾਲ ਕੁਲਵਿੰਦਰ ਸਿੰਘ ਦੇ ਨਾਲ ਦੋਵੇਂ ਦੋਸਤ ਦੱਬ ਗਏ।

ਇਨ੍ਹਾਂ ਨੂੰ ਕਾਫੀ ਮਿਹਨਤ ਤੋਂ ਬਾਅਦ ਬਾਹਰ ਕੱਢ ਲਿਆ ਤੇ ਗੰਭੀਰ ਜ਼ਖ਼ਮੀ ਹਾਲਤ ‘ਚ ਹਸਪਤਾਲ ਲੈ ਜਾਂਦਾ ਗਿਆ। ਅਜਨਾਲਾ ਦੇ ਐਸਐਚਓ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 304 ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਹੋ ਚੁੱਕੀ ਹੈ। ਫਿਲਹਾਲ ਮ੍ਰਿਤਕਾਂ ਦਾ ਪੋਸਟਮਾਰਟਮ ਸਿਵਲ ਹਸਪਤਾਲ ‘ਚ ਕਰਵਾਇਆ ਜਾ ਰਿਹਾ ਹੈ।