ਪਟਿਆਲਾ: ਸੀ.ਆਈ.ਏ. ਸਟਾਫ-2 ਰਾਜਪੁਰਾ ਵੱਲੋਂ ਗ੍ਰਿਫ਼ਤਾਰ ਗੈਂਗਸਟਰ ਇੰਦਰ ਸੰਧੂ ਦੀ ਨਿਸ਼ਾਨਦੇਹੀ ਤੇ ਪੁਲਿਸ ਨੇ ਦੋ ਗੈਂਗਸਟਰ ਰਿੰਪੀ ਡੱਬਵਾਲੀ ਅਤੇ ਅੰਮ੍ਰਿਤਸਰ ਦੇ ਪਿੰਡ ਪੰਡੋਰੀ ਦੇ ਗੋਪੀ ਪੰਡੋਰੀ ਨੂੰ ਕਾਬੂ ਕੀਤਾ ਹੈ। ਦੋਵੇਂ ਬਦਮਾਸ਼ ਕਤਲ ਫਿਰੌਤੀ ਅਤੇ ਇਰਾਦਾ ਕਤਲ ਦੇ ਕਈ ਮਾਮਲਿਆਂ ਵਿੱਚ ਭਗੌੜੇ ਸਨ। ਸੀ.ਆਈ.ਏ. ਇੰਚਾਰਜ ਬਿਕਰਮ ਬਰਾੜ ਮੁਤਾਬਕ ਪਿਛਲੇ ਦਿਨੀਂ ਇੰਟੈਲੀਜੈਂਸ ਇਨਪੁਟ 'ਤੇ ਇੰਦਰ ਸੰਧੂ ਦੀ ਗ੍ਰਿਫ਼ਤਾਰੀ ਕੀਤੀ ਗਈ ਸੀ। ਉਸ ਤੋਂ ਪੁੱਛ-ਗਿੱਛ ਦੌਰਾਨ ਇਨ੍ਹਾਂ ਦੋ ਗੈਂਗਸਟਰਾਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਹੋਈ ਹੈ। ਗ੍ਰਿਫਤਾਰ ਕੀਤੇ ਦੋਵੇਂ ਬਦਮਾਸ਼ ਸ਼ੇਰਾ ਖੁੱਬਣ ਗਰੁੱਪ ਨਾਲ ਸਬੰਧਤ ਦੱਸੇ ਜਾਂਦੇ ਹਨ। ਪੁਲਿਸ ਇਸ ਮਾਮਲੇ ਦੀ ਅੱਗੇ ਪੜਤਾਲ ਕਰ ਰਹੀ ਹੈ।