ਬਠਿੰਡਾ ਦੇ ਜੀਦਾ ਪਿੰਡ ਵਿੱਚ ਅੱਜ ਫਿਰ ਦੋ ਧਮਾਕੇ ਹੋਏ ਹਨ। ਜਿਸ ਕਮਰੇ ਵਿੱਚ ਪਹਿਲੇ ਧਮਾਕੇ ਹੋਏ ਸਨ ਉੱਥੇ ਹੀ ਮੁੜ ਤੋਂ ਧਮਾਕੇ ਹੋਏ ਹਨ। ਡਿਫਿਊਜ਼ ਟੀਮ ਉਸ ਜਗ੍ਹਾ ਦੀ ਸਫਾਈ ਕਰ ਰਹੀ ਹੈ ਜਿਸ ਕਾਰਨ ਉੱਥੇ ਅਜੇ ਵੀ ਧਮਾਕੇ ਹੋ ਰਹੇ ਹਨ। ਇਹ ਰਸਾਇਣ ਇੰਨਾ ਖਤਰਨਾਕ ਹੈ ਕਿ ਖਿੰਡੇ ਹੋਏ ਕਣਾਂ ਨੂੰ ਇਕੱਠਾ ਕਰਦੇ ਸਮੇਂ ਧਮਾਕੇ ਹੋ ਰਹੇ ਹਨ।