ਫ਼ਿਰੋਜ਼ਪੁਰ: ਸੁਰੱਖਿਆ ਬਲਾਂ ਨੇ ਐਤਵਾਰ ਨੂੰ ਕੌਮਾਂਤਰੀ ਸਰਹੱਦ ਕੋਲੋਂ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਕੋਲੋਂ ਪਾਕਿ ਫ਼ੌਜ ਦੇ ਦੋ ਸ਼ਨਾਖ਼ਤੀ ਕਾਰਡ, ਵੱਡੀ ਮਾਤਰਾ ਵਿੱਚ ਪਾਕਿਸਤਾਨੀ ਕਰੰਸੀ ਤੇ ਪਾਕਿ ਸਿੰਮ ਕਾਰਡਾਂ ਸਮੇਤ ਦੋ ਮੋਬਾਈਲ ਬਰਾਮਦ ਕੀਤੇ ਹਨ। ਦੋਵੇਂ ਜਣੇ ਭਾਰਤ ਦੀ ਹੱਦ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਫ਼ਿਰੋਜ਼ਪੁਰ ਸਥਿਤ ਦੋਨਾ ਤੇਲੂ ਮਾਲ ਸੀਮਾ ਚੌਕੀ ਜਵਾਨ ਸ਼ਨੀਵਾਰ ਨੂੰ ਆਮ ਵਾਂਗ ਗਸ਼ਤ 'ਤੇ ਨਿਕਲੇ ਸਨ। ਇਸੇ ਦੌਰਾਨ ਸ਼ਾਮ ਸਵਾ ਕੁ ਪੰਜ ਵਜੇ ਜਵਾਨਾਂ ਦੀ ਨਜ਼ਰ ਕੌਮਾਂਤਰੀ ਸਰਹੱਦ ਪਾਰ ਕਰ ਭਾਰਤ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਨ੍ਹਾਂ ਪਾਕਿਸਤਾਨੀ ਨਾਗਰਿਕਾਂ 'ਤੇ ਪਈ। ਬੀਐਸਐਫ ਨੇ ਉਨ੍ਹਾਂ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ।

ਸੁਰੱਖਿਆ ਬਲ ਹੁਣ ਇਨ੍ਹਾਂ ਤੋਂ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਸਾਫ਼ ਹੋ ਸਕੇ ਇਨ੍ਹਾਂ ਵਿਅਕਤੀਆਂ ਦੇ ਭਾਰਤ ਵਿੱਚ ਦਾਖ਼ਲ ਹੋਣ ਪਿੱਛੇ ਕੀ ਕਾਰਨ ਸਨ।