ਚੰਡੀਗੜ੍ਹ: ਦੋ ਪੰਜਾਬੀ ਨੌਜਵਾਨਾਂ ਨਾਲ ਵਿਦੇਸ਼ੀ ਧਰਤੀ 'ਤੇ ਹਾਦਸਾ ਹੋਇਆ ਹੈ, ਜਿਸ ਵਿੱਚ ਦੋਵਾਂ ਦੀ ਮੌਤ ਹੋ ਗਈ। ਇਹ ਦੋਵੇਂ ਸਮੁੰਦਰ ਵਿੱਚ ਨਹਾਉਣ ਲਈ ਗਏ ਸੀ ਜਦੋਂ ਅਚਾਨਕ ਉਨ੍ਹਾਂ ਨੇ ਡੁੱਬਣ ਕਾਰਨ ਆਪਣੀ ਜਾਨ ਗਵਾ ਦਿੱਤੀ।
ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਫਿਰੋਜ਼ਪੁਰ ਦੇ ਪਿੰਡ ਅਮੀਰ ਖਾਸ ਦੇ ਵਸਨੀਕ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਦੇਵ ਰਾਜ ਕੰਬੋਜ ਦਾ ਬੇਟਾ ਸਾਹਿਲ ਹੈ ਜਿਸ ਨੂੰ ਕੁਝ ਦਿਨ ਪਹਿਲਾਂ ਕੈਨੇਡਾ ਦੀ ਪੀਆਰ ਮਿਲੀ ਸੀ।
ਦੱਸ ਦਈਏ ਕਿ ਜਾਣਕਾਰੀ ਮੁਤਾਬਕ ਤਿੰਨ ਨੌਜਵਾਨ ਸਮੁੰਦਰ ਵਿੱਚ ਨਹਾਉਣ ਗਏ ਸੀ। ਇੱਕ ਤੈਰ ਕੇ ਬਾਹਰ ਆ ਗਿਆ, ਜਦੋਂਕਿ ਦੋ ਡੁੱਬ ਗਏ। ਡੁੱਬਣ ਵਾਲਾ ਦੂਜਾ ਨੌਜਵਾਨ ਲੁਧਿਆਣਾ ਦਾ ਵਸਨੀਕ ਹੈ, ਜਿਸ ਦੀ ਵਧੇਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ।
ਬਲਦੇਵ ਰਾਜ ਨੇ ਦੱਸਿਆ ਕਿ ਉਸ ਦਾ ਲੜਕਾ ਸਾਹਿਲ ਪੜ੍ਹਨ ਲਈ ਕੈਨੇਡਾ ਗਿਆ ਸੀ ਤੇ ਕੁਝ ਦਿਨ ਪਹਿਲਾਂ ਉਸ ਨੂੰ ਕੈਨੇਡਾ ਦੀ ਪੀਆਰ ਮਿਲੀ ਸੀ। ਸਾਹਿਲ ਨੂੰ ਕੈਨੇਡਾ ਵਿੱਚ ਰਹਿੰਦਿਆਂ 5 ਸਾਲ ਹੋ ਗਏ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਹਾਦਸੇ ਵਾਲੇ ਦਿਨ ਆਪਣੇ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਟੋਰਾਂਟੋ ਗਿਆ ਸੀ। ਉੱਥੇ ਤਿੰਨ ਦੋਸਤ ਸਮੁੰਦਰ ਵਿੱਚ ਨਹਾਉਣ ਲਈ ਉੱਤਰੇ। ਇੱਕ ਦੋਸਤ ਤੈਰ ਕੇ ਬਾਹਰ ਆ ਗਿਆ, ਜਦੋਂਕਿ ਦੋ ਡੁੱਬ ਗਏ। ਸਾਹਿਲ ਨੂੰ ਟੋਰਾਂਟੋ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੇ ਨਾਲ ਹੀ ਲੁਧਿਆਣਾ ਨਿਵਾਸੀ ਨੌਜਵਾਨ ਨੂੰ ਵੀ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ: Ban Child Spanking: ਹੁਣ ਸ਼ਰਾਰਤੀ ਬੱਚਿਆਂ ਨੂੰ ਥੱਪੜ ਨਹੀਂ ਮਾਰ ਸਕਣਗੇ ਮਾਪੇ, ਜੇ ਫੜੇ ਗਏ ਤਾਂ ਸਿੱਧੇ ਜੇਲ ਜਾਣਗੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin