Ban Child Spanking: ਭਾਰਤ 'ਚ ਅਕਸਰ ਲੋਕਾਂ ਦੇ ਮੂੰਹੋਂ ਇਹ ਸੁਣਿਆ ਜਾਂਦਾ ਹੈ ਕਿ ਜਿਹੜੀਆਂ ਚੀਜ਼ਾਂ ਬੱਚਿਆਂ ਤੋਂ ਵੱਡੀਆਂ-ਵੱਡੀਆਂ ਝਿੜਕਾਂ ਨਹੀਂ ਕਰਵਾ ਸਕਦੀਆਂ, ਉਹ ਮਾਪਿਆਂ ਦੇ ਥੱਪੜਾਂ ਨਾਲ ਹੋ ਜਾਂਦੀਆਂ ਹਨ। ਬੱਚਿਆਂ ਦੀਆਂ ਸ਼ਰਾਰਤਾਂ 'ਤੇ ਨੱਥ ਪਾਉਣ ਲਈ ਮਾਪਿਆਂ ਨੂੰ ਕਦੇ-ਕਦੇ ਫ਼ਿਜੀਕਲ ਫੋਰਸ ਦੀ ਮਦਦ ਲੈਣੀ ਪੈਂਦੀ ਹੈ ਪਰ ਦੁਨੀਆਂ 'ਚ ਕਈ ਅਜਿਹੇ ਦੇਸ਼ ਅਜਿਹੇ ਹਨ, ਜਿੱਥੇ ਬੱਚਿਆਂ 'ਤੇ ਹੱਥ ਚੁੱਕਣਾ ਗ਼ੈਰ-ਕਾਨੂੰਨੀ ਹੈ। ਜੇ ਤੁਸੀਂ ਇਨ੍ਹਾਂ ਦੇਸ਼ਾਂ 'ਚ ਕਿਸੇ ਬੱਚੇ ਨੂੰ ਮਾਰਦੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਸਿੱਧੇ ਜੇਲ੍ਹ ਜਾਣਾ ਪਵੇਗਾ। ਇਸ 'ਚ ਯੂਰਪ ਦੇ ਬਹੁਤ ਸਾਰੇ ਦੇਸ਼ ਸ਼ਾਮਲ ਹਨ।
ਹੁਣ ਬ੍ਰਿਟੇਨ ਦੇ ਮਾਹਰਾਂ ਨੇ ਦੇਸ਼ 'ਚ ਬੱਚਿਆਂ 'ਤੇ ਹੱਥ ਚੁੱਕਣ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਮਾਰਨ ਨਾਲ ਕੋਈ ਸੁਧਾਰ ਨਹੀਂ ਹੁੰਦਾ। ਇਸ ਦੇ ਉਲਟ ਉਨ੍ਹਾਂ ਦੇ ਵਿਹਾਰ 'ਚ ਵੱਧ ਹਿੰਸਾ ਆਉਂਦੀ ਹੈ। ਇਸ ਦੇ ਸਬੂਤ ਵੀ ਮਿਲੇ ਹਨ। ਫਿਲਹਾਲ ਇੰਗਲੈਂਡ ਸਮੇਤ ਚਾਰ ਹੋਰ ਯੂਰਪੀਅਨ ਦੇਸ਼ਾਂ 'ਚ ਬੱਚਿਆਂ ਉੱਤੇ ਹੱਥ ਚੁੱਕਣਾ ਕਾਨੂੰਨੀ ਹੈ। ਅਜਿਹੀ ਸਥਿਤੀ 'ਚ ਮਾਹਰਾਂ ਨੇ ਇਸ ਨੂੰ ਰੋਕਣ ਦੀ ਅਪੀਲ ਕੀਤੀ ਹੈ। ਹਾਲਾਂਕਿ ਇਸ ਯੋਜਨਾ ਬਾਰੇ ਅਜੇ ਬਹੁਤੀ ਚਰਚਾ ਹੋਣੀ ਬਾਕੀ ਹੈ।
ਇਨ੍ਹਾਂ 4 ਦੇਸ਼ਾਂ 'ਚ ਉੱਠੀ ਮੰਗ
ਯੂਰਪ ਦੇ ਬਹੁਤੇ ਦੇਸ਼ਾਂ 'ਚ ਮਾਪੇ ਆਪਣੇ ਬੱਚਿਆਂ ਉੱਤੇ ਹੱਥ ਨਹੀਂ ਚੁੱਕ ਸਕਦੇ। ਪਰ ਇੰਗਲੈਂਡ 'ਚ ਬੱਚਿਆਂ ਨੂੰ ਕੁਝ ਖਾਸ ਹਾਲਤਾਂ 'ਚ ਸਜ਼ਾ ਦੇਣ ਦੀ ਮਨਜ਼ੂਰੀ ਹੈ। ਇਸ ਤੋਂ ਇਲਾਵਾ ਸਕਾਟਲੈਂਡ 'ਚ 16 ਸਾਲ ਦੇ ਬੱਚਿਆਂ ਨੂੰ ਸਜ਼ਾ ਦੇਣ ਲਈ ਕਾਨੂੰਨ ਬਣਾਏ ਗਏ ਹਨ ਅਤੇ ਵੇਲਜ਼ 'ਚ ਕੁਝ ਅਜਿਹੇ ਕਾਨੂੰਨਾਂ ਨੂੰ ਲਾਗੂ ਕਰਨ ਲਈ ਕੰਮ ਚੱਲ ਰਿਹਾ ਹੈ। ਮਾਹਰਾਂ ਅਨੁਸਾਰ ਸਰਕਾਰ ਨੂੰ ਸਖਤੀ ਨਾਲ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਅਨੁਸਾਰ ਕੁੱਟਮਾਰ ਦਾ ਬੱਚਿਆਂ 'ਤੇ ਕੋਈ ਚੰਗਾ ਪ੍ਰਭਾਵ ਨਹੀਂ ਪੈਂਦਾ ਹੈ। ਇਸ ਦੇ ਉਲਟ ਬੱਚੇ ਵੱਧ ਹਮਲਾਵਰ ਹੋ ਜਾਂਦੇ ਹਨ।
20 ਸਾਲਾਂ ਦੇ ਅਧਿਐਨ 'ਚ ਬਹੁਤ ਸਾਰੇ ਰਾਜ਼ ਸਾਹਮਣੇ ਆਏ
ਯੂਨੀਵਰਸਿਟੀ ਨੇ ਪਿਛਲੇ 20 ਸਾਲਾਂ ਤੋਂ ਇਸ ਦਿਸ਼ਾ 'ਚ ਖੋਜ ਕੀਤੀ। ਇਸ 'ਚ ਲਗਭਗ 69 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ ਅਤੇ ਉਨ੍ਹਾਂ 'ਤੇ ਹਿੰਸਾ ਦੇ ਪ੍ਰਭਾਵ ਦਾ ਅਧਿਐਨ ਕੀਤਾ ਗਿਆ ਸੀ। ਇਹ ਪਾਇਆ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ, ਜਿਨ੍ਹਾਂ ਨੂੰ ਕੁੱਟਿਆ ਗਿਆ ਸੀ, ਵੱਡੇ ਹੋ ਕੇ ਹਮਲਾਵਰ ਅਤੇ ਸਮਾਜ ਲਈ ਖਤਰਾ ਬਣੇ। ਉਹ ਕਿਸੇ ਨਾਲ ਗੱਲ ਕਰਨ 'ਚ ਦਿਲਚਸਪੀ ਨਹੀਂ ਰੱਖਦੇ।
UCL department of epidemiology and public health ਦੀ ਪ੍ਰਮੁੱਖ ਲੇਖਿਕਾ ਡਾ. ਅੰਜਾ ਹੈਲਮਾਨ ਦੇ ਅਨੁਸਾਰ ਸਰੀਰਕ ਸਜ਼ਾ ਨਾ ਬੱਚੇ ਲਈ ਅਤੇ ਨਾ ਹੀ ਉਸ ਦੇ ਪਰਿਵਾਰਕ ਮੈਂਬਰਾਂ ਲਈ ਲਾਭਕਾਰੀ ਹੈ। ਇਸ ਦਾ ਕੋਈ ਲਾਭ ਨਹੀਂ ਹੈ। ਇਹ ਸਿਰਫ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਅਜਿਹੀ ਸਥਿਤੀ 'ਚ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਬੱਚਿਆਂ ਦੀ ਕੁੱਟਮਾਰ ਕਰਨਾ ਕਾਨੂੰਨੀ ਹੈ, ਇਸ ਨੂੰ ਤੁਰੰਤ ਰੋਕਿਆ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਨਿਊ ਯਾਰਕ ਵਿੱਚ Priyanka Chopra ਨੂੰ ਆਈ ਗੋਲਗੱਪਿਆਂ ਦੀ ਯਾਦ, ਆਪਣੇ ਰੈਸਟੋਰੈਂਟ ਵਿੱਚ ਪਹੁੰਚੀ ਪੀਸੀ ਦੀਆਂ ਤਸਵੀਰਾਂ ਵਾਈਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin