ਤਰਨ ਤਾਰਨ: ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪੱਟੀ 'ਚ ਕਾਰ ਸਵਾਰ ਅਣਪਛਾਤੇ ਹਮਲਾਵਾਰਾਂ ਵੱਲੋਂ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੋਵੇਂ ਮ੍ਰਿਤਕ ਯੂਥ ਕਾਂਗਰਸ ਦੇ ਲੀਡਰ ਸੀ।


ਮ੍ਰਿਤਕਾਂ ਦੀ ਪਛਾਣ ਅਨਮੋਲਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ।ਇਸ ਦੌਰਾਨ ਗੁਰਸੇਵਕ ਸਿੰਘ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਹੈ।ਮ੍ਰਿਤਕ ਜਗਦੀਪ ਸਿੰਘ ਤਰਨਤਾਰਨ ਤੋਂ ਕਾਂਗਰਸ ਦਾ ਬੁਲਾਰਾ ਸੀ ਜਦਕਿ ਅਨਮੋਲਪ੍ਰੀਤ ਸਿੰਘ ਵਰਕਰ ਸੀ।