ਚੰਡੀਗੜ੍ਹ: ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੁੜ ਤੋਂ BJP ਦਾ ਘਿਰਾਓ ਕਰਨ ਅਤੇ ਬਾਕੀ ਸਿਆਸੀ ਪਾਰਟੀਆਂ ਨੂੰ ਸਵਾਲ ਕਰਨ ਦੀ ਗੱਲ ਆਖੀ ਹੈ।ਜੋਗਿੰਦਰ ਸਿੰਘ ਉਗਰਾਹਾਂ ਨੇ ਹਾਲ ਹੀ ਵਿੱਚ ਏਬੀਪੀ ਸਾਂਝੇ ਦੇ ਖਾਸ ਪ੍ਰੋਗਰਾਮ ਮੁੱਕਦੀ ਗੱਲ ਵਿੱਚ ਕਿਹਾ ਕਿ "ਅਸੀਂ ਸਿਰਫ਼ BJP ਦੇ ਵਿਰੋਧ ਦੇ ਪੱਖ 'ਚ ਹਾਂ ਬਾਕੀ ਪਾਰਟੀਆਂ ਨੂੰ ਸਵਾਲ ਕੀਤੇ ਜਾਣਗੇ।"


ਉਗਰਾਹਾਂ ਨੇ ਕਿਹਾ, "ਜਥੇਬੰਦੀਆਂ 'ਚ ਵਿਚਾਰਕ ਮੱਤਭੇਦ ਹਨ, ਪਰ ਮੋਟੀਆਂ ਗੱਲਾਂ 'ਤੇ ਇੱਕ ਹੀ ਹਨ।BJP ਦਾ ਘਿਰਾਉ ਕਰਾਂਗੇ ਤੇ ਬਾਕੀਆਂ ਨੂੰ ਸਵਾਲ ਹੋਣਗੇ ਅਤੇ ਪਾਰਟੀਆਂ ਨੂੰ ਸਵਾਲ ਪੁੱਛਣ ਦਾ ਤਰੀਕਾ ਅਸੀਂ ਤੈਅ ਕਰਨਗੇ।"


ਉਨ੍ਹਾਂ ਕਿਹਾ, "ਅਸੀਂ ਸਿਰਫ਼ BJP ਦੇ ਵਿਰੋਧ ਦੇ ਪੱਖ 'ਚ ਹਾਂ।ਚੋਣ ਰੈਲੀਆਂ ਰੋਕਣ ਦੇ ਪੱਖ 'ਚ ਨਹੀਂ ਹਾਂ।ਪੰਜਾਬ ਚੋਣਾਂ ਦੌਰਾਨ ਲੋਕਾਂ 'ਚ ਟਕਰਾਅ ਨਹੀਂ ਹੋਣਾ ਚਾਹੀਦਾ।ਬਾਕੀ ਪਾਰਟੀਆਂ ਘੱਟ ਨਹੀਂ ਪਰ ਘੋਲ BJP ਨਾਲ ਹੀ ਹੈ।"


ਉਗਰਾਹਾਂ ਨੇ ਅਗੇ ਕਿਹਾ, "ਪੰਜਾਬ ਦੀਆਂ ਬਾਕੀ ਜਥੇਬੰਦੀਆਂ ਦੇ ਫੈਸਲੇ 'ਤੇ ਨਹੀਂ ਬੋਲਾਂਗਾ।ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਥੇਬੰਦੀਆਂ ਇੱਕਮੱਤ ਹਨ।"


ਕੈਪਟਨ ਅਮਰਿੰਦਰ ਸਿੰਘ ਘੇਰਦੇ ਹੋਏ ਉਗਰਾਹਾਂ ਨੇ ਕਿਹਾ, "ਕੈਪਟਨ ਅਮਰਿੰਦਰ ਵਾਅਦਿਆਂ ਤੋਂ ਭੱਜੇ ਹਨ।ਕੈਪਟਨ ਨੇ ਕਿਸਾਨਾਂ ਸਣੇ ਸਾਰੇ ਵਰਗਾਂ ਨੂੰ ਧੋਖਾ ਦਿੱਤਾ ਹੈ।ਪੰਜਾਬ 'ਚ ਸਾਡੇ ਧਰਨਿਆਂ ਨਾਲ ਲੋਕਾਂ ਨੂੰ ਫਾਇਦਾ ਹੋਇਆ ਹੈ।ਪੰਜਾਬ 'ਚੋਂ ਧਰਨੇ ਚੁਕਵਾਉਣ ਵਾਲੇ ਕੈਪਟਨ ਦੇ ਬਿਆਨ ਪਿੱਛੇ BJP ਹੀ ਹੈ।"


ਉਨ੍ਹਾਂ ਕਿਹਾ ਕਿ, "ਕੈਪਟਨ ਨੇ ਨਾ ਧਰਨੇ ਲਵਾਏ ਨਾ ਕੈਪਟਨ ਦੇ ਕਹੇ 'ਤੇ ਚੁੱਕੇ ਜਾਣਗੇ।ਲੋਕਾਂ ਵੱਲੋਂ ਚੁਣੇ ਨੁਮਾਇੰਦਿਆਂ ਦਾ ਮਾਣ-ਸਤਿਕਾਰ ਜ਼ਰੂਰੀ ਹੈ।ਅੰਦੋਲਨ ਵਿੱਚ ਜਾਣਾ ਤੇ ਸਿਆਸੀ ਰੈਲੀ 'ਚ, ਲੋਕਾਂ ਨੇ ਤੈਅ ਕਰਨਾ ਹੈ।ਕਿਸਾਨਾਂ ਦੇ ਸਿਆਸੀ ਭਵਿੱਖ ਦਾ ਫੈਸਲਾ ਸਮਾਂ ਕਰੇਗਾ।



ਗੁਰਨਾਮ ਚੜੂਨੀ ਬਾਰੇ ਬੋਲਦੇ ਉਗਰਾਹਾਂ ਨੇ ਕਿਹਾ, "ਚੜੂਨੀ ਨੂੰ ਸਿਆਸੀ ਸਰਗਰਮੀਆਂ ਤੋਂ ਦੂਰ ਰਹਿਣਾ ਚਾਹੀਦਾ ਹੈ।ਕੇਂਦਰ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ।"



ਅੰਦੋਲਨ ਬਾਰੇ ਬੋਲਦੇ ਉਗਰਾਹਾਂ ਨੇ ਕਿਹਾ, "ਸਮਰੱਥਾ ਮੁਤਾਬਕ ਅੰਦੋਲਨ ਚਲਾਵਾਂਗੇ।ਅੰਦੋਲਨ ਦਾ ਰੂਪ ਕਿਸੇ ਵੀ ਸਟੇਜ 'ਤੇ ਬਦਲਿਆ ਜਾ ਸਕਦਾ ਹੈ।PM ਮੋਦੀ ਦਾ ਪੰਜਾਬ 'ਚ ਵਿਰੋਧ ਕਰਾਂਗੇ।ਮਾਹੌਲ ਵਿਗੜਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।