ਅੰਮ੍ਰਿਤਸਰ: ਕੋਰੋਨਾ ਦੇ ਕਾਰਨ ਅਟਾਰੀ ਵਾਹਗਾ ਸਰਹੱਦ ਵਿਖੇ ਆਮ ਲੋਕਾਂ ਦੇ ਲਈ ਪਿਛਲੇ ਕਰੀਬ ਡੇਢ ਸਾਲ ਤੋਂ ਬੰਦ ਪਈ ਬੀਟਿੰਗ 'ਦ ਰਿਟ੍ਰੀਟ ਸੈਰਾਮਨੀ ਅੱਜ ਆਮ ਲੋਕਾਂ ਲਈ ਖੋਲ੍ਹ ਦਿੱਤੀ ਗਈ।ਭਾਵੇਂਕਿ ਫਿਲਹਾਲ 300 ਵਿਅਕਤੀਆਂ ਨੂੰ ਸੈਰਾਮਨੀ ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ।


ਰਿਟ੍ਰੀਟ ਦੇਖਣ ਲਈ ਉਤਸੁਕ ਲੋਕਾਂ ਲਈ ਇਹ ਵੱਡੀ ਖ਼ਬਰ ਹੈ। ਕੋਰੋਨਾ ਦੇ ਕਾਰਨ ਪਿਛਲੇ ਸਾਲ ਮਾਰਚ ਮਹੀਨੇ 'ਚ ਰਿਟ੍ਰੀਟ ਸੈਰਾਮਨੀ 'ਚ ਆਮ ਲੋਕਾਂ ਦੇ ਬੈਠਣ 'ਤੇ ਰੋਕ ਲਗਾ ਦਿੱਤੀ ਗਈ ਸੀ ਤਾਂਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਨਾਲ ਹੀ ਬੀਐਸਐਫ ਦੇ ਕੁਝ ਜਵਾਨ ਵੀ ਕੋਰੋਨਾ ਪੌਜ਼ੇਟਿਵ ਪਏ ਗਏ ਸਨ ਤਾਂ ਹਾਲਾਤ ਆਮ ਹੋਣ ਦੇ ਬਾਵਜੂਦ ਵੀ ਰਿਟ੍ਰੀਟ ਆਮ ਲੋਕਾਂ ਲਈ ਨਹੀਂ ਖੋਲੀ ਜਾ ਰਹੀ ਸੀ।


ਪਰ ਅੱਜ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ BSF ਨੇ 300 ਵਿਅਕਤੀਆਂ ਨੂੰ ਸੈਰਾਮਨੀ ਦੇਖਣ ਦੀ ਇਜਾਜਤ ਦੇ ਦਿੱਤੀ ਤੇ ਅੱਜ ਪਹਿਲੇ ਦਿਨ ਹੀ ਲੋਕਾਂ ਨੇ ਖਾਸਾ ਸਥਿਤ BSF ਦੇ ਦਫ਼ਤਰ ਪਹੁੰਚ ਰਜਿਸਟ੍ਰੇਸ਼ਨ ਕਰਵਾ ਲਈ ਤੇ 300 ਲੋਕ ਸੈਰਾਮਨੀ ਦੇਖਣ ਪਹੁੰਚ ਗਏ। ਜਿਨਾਂ 'ਚ ਹਰਿਆਣਾ ਵਿਧਾਨ ਸਭਾ ਦੇ ਕੁਝ ਵਿਧਾਇਕ ਵੀ ਸ਼ਾਮਲ ਸੀ। 


BSF ਵੱਲੋਂ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸੋਸ਼ਲ ਡਿਸਟੈਂਸਿੰਗ ਸਮੇਤ ਸਾਰੇ ਨੇਮਾਂ ਦੀ ਪਾਲਣਾ ਕੀਤੀ


। BSF ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਕ ਨੰਬਰ ਜਾਰੀ ਕਰਾਂਗੇ, ਜਿਸ 'ਤੇ ਲੋਕ ਰਜਿਸ਼ਟ੍ਰੇਸ਼ਨ ਕਰਵਾਕੇ ਸੈਰਾਮਨੀ 'ਚ ਹਿੱਸਾ ਲੈ ਸਕਣਗੇ ਤੇ ਫਿਲਹਾਲ 300 ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ।ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੇ ਡੀਸੀ ਵੱਲੋਂ ਜ਼ਿਲ੍ਹੇ 'ਚ ਵੀ ਆਮ ਲੋਕਾਂ ਦੇ 300 ਤਕ ਇਕੱਠੇ ਹੋਣ ਦੀ ਇਜਾਜ਼ਤ ਹੈ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ