ਫ਼ਰੀਦਕੋਟ: ਕੋਟਕਪੂਰਾ ਗੋਲ਼ੀਕਾਂਡ ਵਿੱਚ ਨਾਮਜ਼ਦ 5 ਪੁਲਿਸ ਅਧਿਕਾਰੀਆਂ ਦੀ ਮੰਗ ਕਰਕੇ ਮਾਮਲੇ ਦੀ ਪੈਰਵੀ ਅੱਗੇ ਨਹੀਂ ਵਧੀ ਅਤੇ ਹੁਣ ਅਗਲੀ ਤਾਰੀਖ਼ ਪੈ ਗਈ ਹੈ। ਅੱਜ ਪੰਜਾਂ ਵਿੱਚੋਂ ਚਾਰ ਪੁਲਿਸ ਅਧਿਕਾਰੀ ਅਤੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਦੀ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਹੋਏ ਸਨ, ਜਦਕਿ ਇੱਕ ਪੁਲਿਸ ਅਧਿਕਾਰੀ ਨੇ ਪੇਸ਼ੀ ਤੋਂ ਛੁੱਟੀ ਲੈ ਲਈ ਸੀ।
ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸਿੰਘ ਸ਼ਰਮਾ, ਬਲਜੀਤ ਸਿੰਘ ਸਿੱਧੂ , ਮਨਤਾਰ ਬਰਾੜ ਅਦਾਲਤ ਅਤੇ ਪਰਮਜੀਤ ਸਿੰਘ ਪੰਨੂੰ ਅਦਾਲਤ ਵਿੱਚ ਹਾਜ਼ਰ ਹੋਏ ਜਦਕਿ ਸਿਹਤ ਖਰਾਬ ਹੋਣ ਦਾ ਹਵਾਲਾ ਦੇ ਕੇ ਕੋਟਕਪੂਰਾ ਦੇ ਤਤਕਾਲੀ ਐਸਐਚਓ ਗੁਰਦੀਪ ਸਿੰਘ ਪੰਧੇਰ ਨੇ ਪੇਸ਼ੀ ਤੋਂ ਛੋਟ ਹਾਸਲ ਕਰ ਲਈ ਸੀ। ਪਿਛਲੀ ਤਾਰੀਖ਼ 'ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਮਾਮਲੇ ਦੀ ਕੇਸ ਡਾਇਰੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਜਿਸ 'ਤੇ ਅੱਜ ਵੀ ਸੁਣਾਵਈ ਹੋਈ।
ਕਰੀਬ ਘੰਟਾ ਭਰ ਹੋਈ ਬਹਿਸ ਵਿੱਚ ਕੇਸ ਡਾਇਰੀ 'ਤੇ ਨਿਬੇੜਾ ਨਾ ਹੋਇਆ ਅਤੇ ਅਦਾਲਤ ਨੇ ਅਗਲੀ ਸੁਣਵਾਈ 24 ਜੁਲਾਈ ਤੈਅ ਕੀਤੀ ਹੈ। ਇਸ ਦਿਨ ਸਾਰੇ ਮੁਲਜ਼ਮਾਂ ਨੂੰ ਹਾਜ਼ਰ ਹੋਣਾ ਪੈਣਾ ਹੈ। ਜ਼ਿਕਰਯੋਗ ਹੈ ਕਿ ਕੇਸ ਡਾਇਰੀ ਅਜਿਹਾ ਦਸਤਾਵੇਜ ਹੁੰਦਾ ਹੈ ਜਿਸ ਵਿਚ ਕੋਈ ਵੀ ਜਾਂਚ ਟੀਮ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਤੋਂ ਪੁੱਛਗਿੱਛ ਦਾ ਪੂਰਾ ਵੇਰਵਾ ਦਿਨ ਪ੍ਰਤੀਦਿਨ ਦਰਜ ਕਰਦੀ ਹੈ। ਹਾਲਾਂਕਿ ਕੇਸ ਡਾਇਰੀ ਮਾਮਲੇ ਵਿੱਚ ਨਾਮਜ਼ਦ ਵਿਅਕਤੀ ਜਾਂ ਵਿਅਕਤੀਆਂ ਨੂੰ ਨਹੀਂ ਦਿੱਤੀ ਜਾ ਸਕਦੀ ਪਰ ਮੁਲਜ਼ਮ ਪੱਖ ਨੇ ਇਹ ਕੇਸ ਡਾਇਰੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਦੀ ਮੰਗ ਕੀਤੀ ਹੈ।
ਕੋਟਕਪੂਰਾ ਗੋਲ਼ੀਕਾਂਡ: ਪੁਲਿਸ ਅਧਿਕਾਰੀਆਂ ਨੇ ਕੇਸ ਡਾਇਰੀ 'ਤੇ ਫਸਾਈ ਘੁੰਡੀ
ਏਬੀਪੀ ਸਾਂਝਾ
Updated at:
19 Jul 2019 07:06 PM (IST)
ਪਿਛਲੀ ਤਾਰੀਖ਼ 'ਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਮਾਮਲੇ ਦੀ ਕੇਸ ਡਾਇਰੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ ਜਿਸ 'ਤੇ ਅੱਜ ਵੀ ਸੁਣਾਵਈ ਹੋਈ।
- - - - - - - - - Advertisement - - - - - - - - -