Punjab News: ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਸੁਣਾਈ ਗਈ। ਇਹ ਸਜ਼ਾ ਉਸ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਮੁਆਫ਼ੀ ਤੇ ਬੇਅਦਬੀ ਦੇ ਮਾਮਲੇ 'ਚ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ-ਏ-ਕੌਮ ਐਵਾਰਡ ਵਾਪਸ ਲਿਆ ਜਾਵੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਜਥੇਦਾਰ ਰਘਬੀਰ ਸਿੰਘ ਨੇ ਇਹ ਸਜ਼ਾ ਸੁਣਾਈ।
ਬਾਦਲ ਨੂੰ ਸ੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਡਿਊਟੀ ਨਿਭਾਉਣੀ ਪਵੇਗੀ। ਇਸ ਦੌਰਾਨ ਉਸ ਦੇ ਗਲੇ ਵਿੱਚ ਤਖਤੀ ਤੇ ਹੱਥ ਵਿਚ ਬਰਛੀ ਹੋਵੇਗੀ। ਇਹ ਸਜ਼ਾ ਬਾਦਲ ਨੂੰ 2 ਦਿਨਾਂ ਲਈ ਦਿੱਤੀ ਗਈ ਹੈ।
ਇਸ ਤੋਂ ਬਾਅਦ ਉਹ 2 ਦਿਨ ਸ੍ਰੀ ਕੇਸਗੜ੍ਹ ਸਾਹਿਬ, 2 ਦਿਨ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, 2 ਦਿਨ ਸ੍ਰੀ ਮੁਕਤਸਰ ਸਾਹਿਬ ਤੇ 2 ਦਿਨ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੇਵਾਦਾਰ ਦੇ ਪੁਸ਼ਾਕ ਪਹਿਨ ਕੇ ਹੱਥਾਂ ਵਿੱਚ ਬਰਛਾ ਫੜ੍ਹ ਕੇ ਡਿਊਟੀ ਕਰਨਗੇ। ਬਾਦਲ ਦੀ ਸੱਟ ਕਾਰਨ ਉਹ ਵ੍ਹੀਲ ਚੇਅਰ 'ਤੇ ਬੈਠ ਕੇ ਇਹ ਡਿਊਟੀ ਨਿਭਾਉਣਗੇ।
ਜਥੇਦਾਰ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਨ੍ਹਾਂ ਸਾਹਿਬਾਨ ਵਿੱਚ ਆਪਣੀ ਡਿਊਟੀ ਤੋਂ ਬਾਅਦ ਇੱਕ ਘੰਟਾ ਲੰਗਰ ਘਰ ਵਿੱਚ ਜਾ ਕੇ ਸੰਗਤਾਂ ਦੇ ਗੰਦੇ ਬਰਤਨ ਸਾਫ਼ ਕਰਨਗੇ। ਇਸ ਦੇ ਨਾਲ ਹੀ ਇੱਕ ਘੰਟਾ ਬੈਠ ਕੇ ਕੀਰਤਨ ਸਰਵਣ ਕਰਨਾ ਹੋਵੇਗਾ ਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਹੋਵੇਗਾ।
ਉਹ ਸਾਰੇ ਆਗੂ ਜੋ 2015 ਵਿੱਚ ਬਾਦਲ ਮੰਤਰੀ ਮੰਡਲ ਦੇ ਮੈਂਬਰ ਸਨ, ਕੱਲ੍ਹ ਭਾਵ 3 ਦਸੰਬਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਦੇ ਬਾਥਰੂਮਾਂ ਦੀ ਸਫ਼ਾਈ ਕਰਨਗੇ ਜਿਸ ਤੋਂ ਬਾਅਦ ਉਹ ਇਸ਼ਨਾਨ ਕਰਕੇ ਲੰਗਰ ਘਰ ਵਿੱਚ ਸੇਵਾ ਕਰਨਗੇ। ਸੁਖਬੀਰ ਬਾਦਲ ਨੂੰ ਬਾਥਰੂਮ ਸਾਫ਼ ਕਰਨ ਦੀ ਸਜ਼ਾ ਤੋਂ ਛੋਟ ਦਿੱਤੀ ਗਈ ਹੈ। ਕਿਉਂਕਿ ਉਸਦੀ ਲੱਤ ਵਿੱਚ ਫਰੈਕਚਰ ਹੈ