ਸੰਗਰੂਰ : ਬੇਰੁਜ਼ਗਾਰ ਲਾਇਬ੍ਰੇਰੀਅਨ ਯੂਨੀਅਨ ਦੇ ਸਮੁੱਚੇ ਪੰਜਾਬ ਦੇ ਜਿਲ੍ਹਾ ਕਨਵੀਨਰਾਂ ਦੀ ਮੀਟਿੰਗ ਸਥਾਨਕ ਬਨਾਸਰ ਬਾਗ ਵਿੱਖੇ ਹੋਈ ਹੈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਲਾਇਬਰੇਰੀਅਨਾਂ ਪ੍ਰਤੀ ਅਪਣਾਈ ਬੇਰੁੱਖੀ ਪ੍ਰਤੀ ਗੁੱਸਾ ਜ਼ਾਹਰ ਕਰਦਿਆਂ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਦਾ ਅਹਿਦ ਲਿਆ ਗਿਆ।
ਵੱਖ -ਵੱਖ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਲਾਇਬ੍ਰੇਰੀ ਐਕਟ ਲਾਗੂ ਕਰਨ ਤੋਂ ਕਿਨਾਰਾ ਕਰ ਰਹੀ ਹੈ ਜੋ ਕਿ ਸਰਕਾਰ ਦੇ ਦੂਹਰੇ ਚਰਿੱਤਰ ਦੀ ਤਰਜ਼ਮਾਨੀ ਹੈ। ਪੰਜਾਬ ਦਾ ਮੁੱਖ ਮੰਤਰੀ ਜੋ ਪੰਜਾਬ ਦੀ ਸੱਥਾਂ ਵਿੱਚ ਹਰਾ ਪੈੱਨ ਵਰਤਨ ਦੀ ਸ਼ਕਤੀ ਜਨ ਸਧਾਰਨ ਤੋਂ ਮੰਗਦਾ ਫਿਰਦਾ ਸੀ, ਅੱਜ ਲੋਕਾਂ ਦੀਆਂ ਸਮੱਸਿਆਵਾਂ ਤੋਂ ਪਾਸਾ ਵੱਟ ਰਿਹਾ ਹੈ।
ਇਹ ਵੀ ਪੜ੍ਹੋ : ਆਪ 'ਚ All is not well, ਹਰਪਾਲ ਚੀਮਾ ਦੇ ਬਿਆਨਾਂ ਤੋਂ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ : ਮਜੀਠੀਆ
ਹਰਪ੍ਰੀਤ ਉੱਭਾਵਾਲ ਜ਼ਿਲ੍ਹਾ ਕਨਵੀਨਰ ਨੇ ਆਖਿਆ ਕਿ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ ਲਾਇਬ੍ਰੇਰੀਅਨਾਂ ਦੀ ਪੋਸਟਾਂ ਖਾਲੀ ਪਈਆਂ ਹਨ.. ਲਾਇਬ੍ਰੇਰੀ ਦਾ ਚਾਰਜ ਹਿੰਦੀ ਅਧਿਆਪਕਾਂ ਨੂੰ ਦੇ ਕੇ ਕੰਮ ਦਾ ਬੁੱਤਾ ਸਾਰਿਆ ਜਾ ਰਿਹਾ ਹੈ। ਪਿਛਲੇ ਸਮੇਂ ਵਿੱਚ ਕੱਢੀਆਂ ਪੋਸਟਾਂ ਵਿੱਚੋਂ ਵੀ ਸਰਕਾਰ ਨੇ ਪੂਰੀਆਂ ਪੋਸਟਾਂ 'ਤੇ ਭਰਤੀ ਨਹੀਂ ਕੀਤੀ।
ਹਰਜਿੰਦਰ ਲੌਂਗੋਵਾਲ ਸੂਬਾ ਕਨਵੀਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਬੇਰੁਜ਼ਗਾਰ ਲਾਇਬ੍ਰੇਰੀਅਨਾਂ ਨਾਲ ਕੀਤੇ ਵਾਅਦੇ ਵਫ਼ਾ ਨਹੀਂ ਹੋਏ। ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਲਾਇਬ੍ਰੇਰੀਅਨ ਗੁਪਤ ਐਕਸ਼ਨਾਂ ਰਾਹੀਂ ਪੰਜਾਬ ਸਰਕਾਰ ਦੀ ਨੀਂਦ ਹਰਾਮ ਕਰਨ ਲਈ ਤੱਤਪਰ ਹਨ।
ਇਸ ਮੌਕੇ ਅੰਜੂ ਬਾਲਾ ਸੰਗਰੂਰ,ਸੁਖਵਿੰਦਰ ਕੌਰ ਬਰਨਾਲਾ,ਗੁਰਮੁਖ ਸਿੰਘ ਲੁਧਿਆਣਾ,ਹਰਦੀਪ ਸਿੰਘ ਮਲੇਰਕੋਟਲਾ,ਸਿਮਰਨਜੀਤ ਸਿੰਘ ਬਠਿੰਡਾ, ਬਲਜੀਤ ਸਿੰਘ ਮਾਨਸਾ,ਊਸ਼ਾ ਰਾਣੀ ਫਿਰੋਜ਼ਪੁਰ, ਜਗਤਾਰ ਸਿੰਘ ਜਲੰਧਰ, ਰਣਜੀਤ ਸਿੰਘ ਫ਼ਰੀਦਕੋਟ,ਪਵਨਿੰਦਰ ਸਿੰਘ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਜਗਤਪ੍ਰੀਤ ਸਿੰਘ ਰੋਪੜ ਲਵਪ੍ਰੀਤ ਸਿੰਘ ਫਾਜ਼ਿਲਕਾ ਆਦਿ ਹਾਜ਼ਰ ਸਨ ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।