Punjab Election 2022: ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕੋ ਸਰੀਰ ‘ਚ ਜੁੜੇ ਜੌੜੇ ਭਰਾ ਸੋਹਨ ਸਿੰਘ ਤੇ ਮੋਹਨ ਸਿੰਘ। ਜਿਨ੍ਹਾਂ ਨੂੰ ਸੋਹਣਾ-ਮੋਹਨਾ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਸਾਲ 18 ਸਾਲ ਦੇ ਹੋ ਗਏ ਹਨ, ਨੂੰ ਮੁੱਖ ਚੋਣ ਅਧਿਕਾਰੀ (ਸੀਈਓ) ਪੰਜਾਬ ਡਾ. ਐਸ. ਕਰੁਣਾ ਰਾਜੂ ਨੇ 12ਵੇਂ ਰਾਸ਼ਟਰੀ ਵੋਟਰ ਦਿਵਸ ਮੌਕੇ ਦੋ ਵੱਖ-ਵੱਖ ਵੋਟਰ ਫੋਟੋ ਸ਼ਨਾਖਤੀ ਕਾਰਡ (ਈਪੀਆਈਸੀ) ਦਿੱਤੇ।

ਸੀਈਓ ਨੇ ਕਿਹਾ ਕਿ ਸੋਹਨਾ ਅਤੇ ਮੋਹਨਾ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਦੋਵੇਂ ਵੱਖਰੇ ਤੌਰ 'ਤੇ ਵੋਟ ਪਾ ਸਕਣ ਤੇ ਉਨ੍ਹਾਂ ਦੀ ਨਿੱਜਤਾ ਨੂੰ ਯਕੀਨੀ ਬਣਾਇਆ ਜਾ ਸਕੇ। ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਸੋਹਨਾ ਅਤੇ ਮੋਹਨਾ ਨੂੰ ਵੱਖਰੇ-ਵੱਖਰੇ ਵੋਟਰ ਮੰਨਦਿਆਂ ਦੋਵਾਂ ਨੂੰ ਵਿਅਕਤੀਗਤ ਵੋਟਿੰਗ ਅਧਿਕਾਰ ਦੇਣ ਦਾ ਫੈਸਲਾ ਕੀਤਾ ਸੀ।

ਸੀਈਓ ਨੇ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵਿਖੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਨਵੇਂ ਬਣੇ ਪੰਜ ਵੋਟਰਾਂ ਨੂੰ ਈਪੀਆਈਸੀ ਕਾਰਡ ਸੰਕੇਤਕ ਰੂਪ 'ਚ ਸੌਂਪੇ, ਜਦਕਿ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜੋ ਸਮਾਗਮ ਵਿਚ ਆਨਲਾਈਨ ਸ਼ਾਮਲ ਹੋਏ।

ਉਨ੍ਹਾਂ ਨੇ ਜ਼ਿਲ੍ਹਾ ਪੱਧਰ 'ਤੇ ਨਵੇਂ ਬਣੇ ਵੋਟਰਾਂ ਨੂੰ ਈਪੀਆਈਸੀ ਕਾਰਡ ਸੌਂਪੇ। ਇਸ ਮੌਕੇ ਮੁੱਖ ਚੋਣ ਕਮਿਸ਼ਨਰ (ਸੀਈਸੀ) ਸ੍ਰੀ ਸੁਸ਼ੀਲ ਚੰਦਰਾ ਦਾ ਇਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ। ਇਸ ਦੌਰਾਨ ਸੀਈਓ, ਵਧੀਕ ਸੀਈਓ ਡੀਪੀਐਸ ਖਰਬੰਦਾ, ਡੀ.ਈ.ਓਜ਼, ਅਧਿਕਾਰੀਆਂ ਅਤੇ ਹਾਜ਼ਰੀਨ ਨੇ ਲੋਕਤੰਤਰੀ ਚੋਣ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਵੀ ਅਹਿਦ ਲਿਆ। 


ਇਸ ਤੋਂ ਪਹਿਲਾਂ ਪੰਜਾਬ ਦੇ ਅੰਮ੍ਰਿਤਸਰ 'ਚ ਜੌੜੇ ਸੋਹਨਾ ਅਤੇ ਮੋਹਨਾ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਨੌਕਰੀ ਮਿਲੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਅਧਿਕਾਰੀ ਨੇ ਦੱਸਿਆ ਕਿ 19 ਸਾਲਾ ਸੋਹਣਾ ਨੇ 20 ਦਸੰਬਰ ਨੂੰ ਨੌਕਰੀ ਸ਼ੁਰੂ ਕਰ ਦਿੱਤੀ ਸੀ। ਉਹ ਮੋਹਨਾ ਦੇ ਨਾਲ ਪੀਐਸਪੀਸੀਐਲ ਵਿੱਚ ਬਿਜਲੀ ਦੇ ਸਮਾਨ ਦੀ ਦੇਖਭਾਲ ਕਰਦੇ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 



 


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904