Unlock 4 : ਪੰਜਾਬ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਗਾਈਡਲਾਈਨਜ਼, ਕਿਹਾ 30 ਸਤੰਬਰ ਤਕ ਨਹੀਂ ਖੁੱਲ੍ਹਣਗੇ ਸਕੂਲ
ਏਬੀਪੀ ਸਾਂਝਾ | 19 Sep 2020 04:34 PM (IST)
ਪੰਜਾਬ ਸਰਕਾਰ ਨੇ ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਮੁਤਾਬਤ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੰਸਥਾਨਾਂ 'ਚ ਰੈਗੂਲਰ ਕਲਾਸਾਂ ਨਹੀਂ ਲੱਗਣਗੀਆਂ ਜਦਕਿ ਡਿਸਟੈਂਸ ਐਜੂਕੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ।
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਨਲੌਕ-4 ਦੀਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਇਨ੍ਹਾਂ ਮੁਤਾਬਤ ਸਕੂਲਾਂ, ਕਾਲਜਾਂ, ਵਿਦਿਅਕ ਅਦਾਰਿਆਂ ਅਤੇ ਕੋਚਿੰਗ ਸੰਸਥਾਨਾਂ 'ਚ ਰੈਗੂਲਰ ਕਲਾਸਾਂ ਨਹੀਂ ਲੱਗਣਗੀਆਂ ਜਦਕਿ ਡਿਸਟੈਂਸ ਐਜੂਕੇਸ਼ਨ ਦਾ ਸਿਲਸਿਲਾ ਜਾਰੀ ਰਹੇਗਾ। ਦੱਸ ਦਈਏ ਕਿ ਸਰਕਾਰ ਵਲੋਂ ਜਾਰੀ ਹਿਦਾਇਤਾਂ ਮੁਤਾਬਕ ਸਕੂਲਾਂ 'ਚ 50 ਫ਼ੀਸਦੀ ਸਟਾਫ ਬੁਲਾਇਆ ਜਾ ਸਕਦਾ ਹੈ। ਉੱਚ ਵਿਦਿਅਕ ਅਦਾਰਿਆਂ 'ਚ ਸਿਰਫ਼ ਰਿਸਰਚ ਸਕਾਲਰਾਂ (ਪੀਐੱਚਡੀ) ਅਤੇ ਪੋਸਟ ਗ੍ਰੈਜੂਏਟ ਸਟੂਡੈਂਟਸ ਵੱਖ-ਵੱਖ ਤਕਨੀਕੀ ਕਾਰਜਾਂ ਲਈ ਆ ਸਕਦੇ ਹਨ। ਪੰਜਾਬ ਸਰਕਾਰ ਦੀਆਂ ਇਨ੍ਹਾਂ ਗਾਈਡਲਾਈਨਜ਼ ਮੁਤਾਬਕ ਅਜੇ ਸਿਨੇਮਾ ਹਾਲ, ਸਵਿਮਿੰਗ ਪੂਲ, ਐਂਟਰਟੇਨਮੈਂਟ ਪਾਰਕ ਬੰਦ ਰਹਿਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904