ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕਰ ਕਰ ਰੱਜੀ ਨਹੀਂ ਜਾਪਦੀ। ਇੱਕ ਦਿਨ ਬਦਲੀਆਂ ਹੁੰਦੀਆਂ ਹਨ ਤੇ ਦੂਜੇ ਦਿਨ ਉਨ੍ਹਾਂ ਨੂੰ ਰੱਦ ਵੀ ਕਰ ਦਿੱਤਾ ਜਾਂਦਾ ਹੈ। ਅੱਜ ਫਿਰ ਸੱਤ ਪੁਲਿਸ ਅਧਿਕਾਰੀ ਬਦਲੇ ਗਏ ਹਨ, ਇਨ੍ਹਾਂ ਵਿੱਚ ਬੀਤੇ ਕੱਲ੍ਹ ਕੀਤੀਆਂ ਤਿੰਨ ਪੁਲਿਸ ਅਧਿਕਾਰੀਆਂ ਦੀਆਂ ਬਦਲੀਆਂ ਵੀ ਸ਼ਾਮਲ ਹਨ।


ਸਬੰਧਤ ਖ਼ਬਰ: ਕੈਪਟਨ ਵੱਲੋਂ 6 ਡਿਪਟੀ ਕਮਿਸ਼ਨਰਾਂ ਸਮੇਤ 13 ਪੁਲਿਸ ਅਧਿਕਾਰੀਆਂ ਦੇ ਤਬਾਦਲੇ, 8 ਜ਼ਿਲ੍ਹਿਆਂ ਦੇ SSP ਵੀ ਬਦਲੇ

ਬੀਤੇ ਦਿਨ ਪੀ.ਕੇ. ਸਿਨ੍ਹਾ, ਨਰੇਸ਼ ਅਰੋੜਾ ਤੇ ਗੌਰਵ ਗਰਗ ਦੇ ਵਿਭਾਗ ਬਦਲੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਤਿੰਨਾਂ ਦੀਆਂ ਬਦਲੀਆਂ ਰੱਦ ਕਰਨ ਉਨ੍ਹਾਂ ਨੂੰ ਮੁੜ ਤੋਂ ਉਨ੍ਹਾਂ ਦੀ ਪੁਰਾਣੀ ਥਾਂ ਭੇਜ ਦਿੱਤਾ ਹੈ। ਆਈਜੀ ਪਰਵੀਨ ਕੁਮਾਰ ਸਿਨ੍ਹਾ ਨੂੰ ਮੁੜ ਤੋਂ ਆਈਜੀ ਅਪਰਾਧ ਲਾਇਆ ਗਿਆ ਹੈ। ਆਈਜੀ ਨਰੇਸ਼ ਅਰੋੜਾ ਨੂੰ ਮੁੜ ਤੋਂ ਖੁਫੀਆ ਵਿੰਗ ਦਾ ਚਾਰਜ ਸੰਭਾਇਆ ਗਿਆ ਹੈ। ਮੋਗਾ ਦੇ ਐਸਐਸਪੀ ਲਾਏ ਆਈਪੀਐਸ ਅਧਿਕਾਰੀ ਗੌਰਵ ਗਰਗ ਨੂੰ ਮੁੜ ਤੋਂ ਮੁੱਖ ਮੰਤਰੀ ਸੁਰੱਖਿਆ 'ਚ ਭੇਜ ਦਿੱਤਾ ਗਿਆ ਹੈ।

ਨਵੀਆਂ ਬਦਲੀਆਂ ਦੇ ਨਾਲ ਨਾਲ ਮੋਗਾ ਨੂੰ ਨਵਾਂ ਐਸਐਸਪੀ ਮਿਲਿਆ ਹੈ। ਅਮਰਜੀਤ ਸਿੰਘ ਬਾਜਵਾ ਨੂੰ ਮੋਗਾ ਦਾ ਸੀਨੀਅਰ ਪੁਲਿਸ ਕਪਤਾਨ ਲਾਇਆ ਗਿਆ ਹੈ।

ਹੇਠਾਂ ਪੜ੍ਹੋ ਬਦਲੀਆਂ ਦੀ ਪੂਰੀ ਸੂਚੀ-