ਚੰਡੀਗੜ੍ਹ: ਪੰਜਾਬ ਚ ਕਿਸਾਨ ਅੰਦੋਲਨ ਕਾਰਨ ਸੂਬੇ ‘ਚ ਮਾਲ ਗੱਡੀਆਂ ਦੀ ਆਮਦ ਬੰਦ ਹੈ ਤੇ ਯੂਰੀਆ ਵੀ ਨਹੀਂ ਪਹੁੰਚ ਰਿਹਾ। ਨਤੀਜਾ ਇਹ ਕਿ ਸੂਬੇ ‘ਚ ਯੂਰੀਆ ਦੀ ਘਾਟ ਹੋ ਗਈ ਹੈ। ਅਜਿਹੇ ‘ਚ ਕਿਸਾਨਾਂ ਨੇ ਹਰਿਆਣਾ ‘ਚੋਂ ਯੂਰੀਆ ਖਾਦ ਹਾਸਲ ਕਰਨ ਲਈ ਯਤਨ ਕਰ ਰਹੇ ਹਨ। ਹਰਿਆਣਾ-ਪੰਜਾਬ ਬਰਾਡਰ ਤੇ ਸਥਿਤ ਸ਼ਹਿਰਾਂ ‘ਚ ਆਪਣੇ ਰਿਸ਼ਤੇਦਾਰਾਂ ਤੇ ਜਾਣਕਾਰਾਂ ਦੇ ਨਾਂਅ ਹੇਠ ਲੋਕ ਯੂਰੀਆ ਖਰੀਦ ਰਹੇ ਹਨ। ਓਧਰ ਖੇਤੀਬਾੜੀ ਵਿਭਾਗ ਵੀ ਇਸ ਨੂੰ ਲੈਕੇ ਅਲਰਟ ਹੋ ਗਿਆ ਹੈ।

Continues below advertisement


ਕੋਰੋਨਾ ਵੈਕਸੀਨ ਦਾ ਇੰਤਜਾਰ ਜਲਦ ਹੋਵੇਗਾ ਖਤਮ, ਭਾਰਤ ‘ਚ ਇਸ ਕੀਮਤ ‘ਤੇ ਉਪਲਬਧ ਹੋਵੇਗੀ ਵੈਕਸੀਨ


ਵਿਭਾਗ ਵੱਲੋਂ ਦੁਕਾਨਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਜੋ ਯੂਰੀਆ ਖਾਦ ਦੇ ਪੰਜਾਬ ਜਾਣ ‘ਤੇ ਨਜ਼ਰ ਰੱਖੀ ਜਾ ਸਕੇ। ਦਰਅਸਲ ਪੰਜਾਬ ‘ਚ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਦਾ ਸੰਚਾਲਨ ਬੰਦ ਹੈ। ਜਿਸ ਦਾ ਅਸਰ ਹੁਣ ਯੂਰੀਆ ਦੀ ਪੂਰਤੀ ‘ਤੇ ਦਿਖਾਈ ਦੇ ਰਿਹਾ ਹੈ। ਕਣਕ ਦੀ ਬਿਜਾਈ ਤੋਂ ਬਾਅਦ ਪਹਿਲੇ ਪਾਣੀ ਸਮੇਂ ਯੂਰੀਆ ਦੀ ਕਾਫੀ ਮੰਗ ਹੁੰਦੀ ਹੈ। ਇਸ ਲਈ ਹੁਣ ਪੰਜਾਬ ‘ਚ ਯੂਰੀਆ ਦੀ ਘਾਟ ਦੇ ਮੱਦੇਨਜ਼ਰ ਕਿਸਾਨਾਂ ਨੇ ਹਰਿਆਣਾ ਵੱਲ ਰੁਖ ਕੀਤਾ ਹੈ।


Corona virus: ਦੁਨੀਆਂ ਭਰ ‘ਚ 24 ਘੰਟਿਆਂ ‘ਚ ਸਾਢੇ 6 ਲੱਖ ਦੇ ਕਰੀਬ ਨਵੇਂ ਕੇਸ, 10 ਹਜਾਰ ਤੋਂ ਵੱਧ ਮੌਤਾਂ


ਬਰਾਤੀਆਂ ਨਾਲ ਭਰੀ ਬਲੈਰੋ ਦੀ ਟਰੱਕ ਨਾਲ ਟੱਕਰ, 14 ਲੋਕਾਂ ਦੀ ਮੌਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ