ਬਰਾਤੀਆਂ ਨਾਲ ਭਰੀ ਬਲੈਰੋ ਦੀ ਟਰੱਕ ਨਾਲ ਟੱਕਰ, 14 ਲੋਕਾਂ ਦੀ ਮੌਤ
ਏਬੀਪੀ ਸਾਂਝਾ | 20 Nov 2020 07:13 AM (IST)
ਵਿਆਹ ਤੋਂ ਪਰਤ ਰਹੀ ਬਲੈਰੋ ‘ਚ ਬੱਚਿਆਂ ਸਮੇਤ ਕੁੱਲ 14 ਲੋਕ ਸਵਾਰ ਸਨ। ਹਾਦਸਾ ਏਨਾ ਭਿਆਨਕ ਸੀ ਕਿ ਬਲੈਰੋ ਸਵਾਰ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ‘ਚ ਵੀਰਵਾਰ ਰਾਤ ਭਿਆਨਕ ਸੜਕ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ। ਵਿਆਹ ਤੋਂ ਪਰਤ ਲਈ ਬਰਾਤ ਵਾਲੀ ਤੇਜ਼ ਰਫਤਾਰ ਬਲੈਰੋ ਖੜੇ ਟਰੱਕ ਦੇ ਹੇਠਾਂ ਵੜ ਗਈ। ਦੇਖਦਿਆਂ ਹੀ ਦੇਖਦਿਆਂ ਚੀਕ ਚਿਹਾੜਾ ਪੈ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਾਦਸਾਗ੍ਰਸਤ ਬਲੈਰੋ ਨੂੰ ਕੱਟ ਕੇ ਲਾਸ਼ਾਂ ਬਾਹਰ ਕੱਢੀਆਂ। ਕੁੰਢਾ ਕੋਤਵਾਲੀ ਖੇਤਰ ਦੇ ਚੌਂਸਾ ਜਿਰਗਾਪੁਰ ਦੇ ਨਿਵਾਸੀ ਸੁਨੀਲ ਯਾਦਵ ਦਾ ਵਿਆਹ ਸੀ। ਵਿਆਹ ਤੋਂ ਪਰਤ ਰਹੀ ਬਲੈਰੋ ‘ਚ ਬੱਚਿਆਂ ਸਮੇਤ ਕੁੱਲ 14 ਲੋਕ ਸਵਾਰ ਸਨ। ਹਾਦਸਾ ਏਨਾ ਭਿਆਨਕ ਸੀ ਕਿ ਬਲੈਰੋ ਸਵਾਰ ਸਾਰਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਓਧਰ ਵਿਆਹ ਵਾਲੇ ਘਰ ‘ਚ ਵੀ ਹਾਦਸੇ ਤੋਂ ਬਾਅਦ ਮਾਤਮ ਛਾਅ ਗਿਆ। ਕੋਰੋਨਾ ਤੋਂ ਬਚਾਉਣ Google Maps ਇਸ ਤਰ੍ਹਾਂ ਹੋਵੇਗਾ ਸਹਾਈ, ਜੁੜ ਗਿਆ ਨਵਾਂ ਫੀਚਰ Ola Cabs ਦਾ ਨਵਾਂ ਉਪਰਾਲਾ, ਜਨਵਰੀ ‘ਚ ਹੋਵੇਗੀ ਸ਼ੁਰੂਆਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ