ਨਵੀਂ ਦਿੱਲੀ: ਕੋਰੋਨਾ ਮਹਾਮਾਰੀ ‘ਚ ਇਫੈਕਸ਼ਨ ਤੋਂ ਬਚਣ ਲਈ ਗੂਗਲ ਸਮੇਂ-ਸਮੇਂ ‘ਤੇ Google Maps ‘ਚ ਨਵੇਂ ਨਵੇਂ ਫੀਚਰ ਜੋੜ ਰਿਹਾ ਹੈ। ਅਜਿਹੇ ‘ਚ ਇਕ ਹੋਰ ਫੀਚਰ ਜੁੜ ਗਿਆ ਹੈ ਜਿਸ ਦਾ ਨਾਂਅ ਹੈ ਕੋਵਿਡ-19 ਲੇਅਰ। ਕੋਰੋਨਾ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਗੂਗਲ ਦਾ ਇਹ ਕਦਮ ਸ਼ਲਾਘਾਯੋਗ ਹੋ ਸਕਦਾ ਹੈ।


ਦਰਅਸਲ ਗੂਗਲ ਇਸ ਫੀਚਰ ‘ਚ ਸਥਾਨਕ ਅਥਾਰਿਟੀ ਦੀ ਮਦਦ ਨਾਲ ਲੋਕਾਂ ਨੂੰ ਭੀੜਭਾੜ ਵਾਲੇ ਇਲਾਕੇ ਦੀ ਜਾਣਕਾਰੀ ਮੁਹੱਈਆ ਕਰਵਾਏਗਾ। ਗੂਗਲ ਮੈਪਸ ਦੇ ਇਸ ਨਵੇਂ ਅਪਡੇਟ ਨਾਲ ਲੋਕ ਆਸਾਨੀ ਨਾਲ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰ ਸਕਣਗੇ ਤੇ ਖੁਦ ਨੂੰ ਵਾਇਰਸ ਤੋਂ ਸੁਰੱਖਿਅਤ ਰੱਖ ਪਾਉਣਗੇ।


ਕੋਵਿਡ-19 ਲੇਅਰ ਨਾਲ ਘੱਟ ਹੋਵੇਗਾ ਜੋਖਮ


ਗੂਗਲ ਮੈਪਸ ਦੇ ਇਸ ਨਵੇਂ ਫੀਚਰ ਨੂੰ ਇਸਤੇਮਾਲ ਕਰਨ ਲਈ ਯੂਜ਼ਰਸ ਨੂੰ ਐਪ ‘ਚ ਜਾਕੇ ਲੇਅਰ ਬਟਨ ‘ਤੇ ਕਲਿੱਕ ਕਰਨਾ ਪਵੇਗਾ। ਇਹ ਐਪ ‘ਚ ਹੇਠਾਂ ਖੱਬੇ ਪਾਸੇ ਸਰਚ ਬਾਰ ‘ਚ ਹੋਵੇਗਾ ਤੇ ਇਸ ਤੋਂ ਬਾਅਦ ਯੂਜਰਸ ਨੂੰ ਕੋਵਿਡ 19 ਇੰਫੋ ‘ਤੇ ਕਲਿੱਕ ਕਰਨਾ ਪਵੇਗਾ।


ਇਸ ਤੋਂ ਪਹਿਲਾਂ ਗੂਗਲ ਮੈਪਸ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਕ ਖਾਸ ਫੀਚਰ ਜੋੜਿਆ ਸੀ ਜਿਸ ਤਹਿਤ ਯੂਜਰਸ ਦੇਸ਼ ‘ਚ ਕੰਟੇਨਮੈਂਟ ਜੋਨ ਨੂੰ ਆਸਾਨੀ ਨਾਲ ਲੱਭ ਸਕਦੇ ਹਨ। ਜਿੱਥੇ ਜਾਣ ਤੋਂ ਉਹ ਬਚ ਸਕਣ।


ਜਲਦ ਹੀ ਜੁੜੇਗਾ ਇਹ ਫੀਚਰ


ਗੂਗਲ ਮੈਪਸ ‘ਚ ਹੁਣ ਗੂਗਲ ਅਸਿਸਟੈਂਟ ਡ੍ਰਾਇਵਿੰਗ ਮੋਡ ਫੀਚਰਸ ਵੀ ਜੋੜਨ ਜਾ ਰਿਹਾ ਹੈ। ਹਾਲਾਂਕਿ ਇਹ ਭਾਰਤੀ ਯੂਜ਼ਰਸ ਲਈ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਇਹ ਅਮਰੀਕੀ ਯੂਜ਼ਰਸ ਲਈ ਆਵੇਗਾ। ਪਰ ਕੰਪਨੀ ਇਸ ਨੂੰ ਭਾਰਤ ‘ਚ ਵੀ ਲਿਆਉਣ ਦਾ ਵਿਚਾਰ ਕਰ ਰਹੀ ਹੈ। ਇਸ ਫੀਚਰ ਨਾਲ ਘਰ ਤੋਂ ਬਾਹਰ ਨਿੱਕਲਣ ਤੋਂ ਪਹਿਲਾਂ ਤਹਾਨੂੰ ਪਬਲਿਕ ਟਰਾਂਸਪੋਰਟ ਜਿਵੇਂ ਬੱਸ, ਟ੍ਰੇਨ ਜਾਂ ਜਿਆਦਾ ਭੀੜ ਵਾਲੀਆਂ ਥਾਵਾਂ ‘ਤੇ ਕੋਵਿਡ ਮਰੀਜਾਂ ਬਾਰੇ ਪਹਿਲਾਂ ਹੀ ਪਤਾ ਲੱਗ ਜਾਵੇਗਾ।


Ola Cabs ਦਾ ਨਵਾਂ ਉਪਰਾਲਾ, ਜਨਵਰੀ ‘ਚ ਹੋਵੇਗੀ ਸ਼ੁਰੂਆਤ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ