ਚੰਡੀਗੜ੍ਹ: ਕੇਂਦਰ ਸਰਕਾਰ ਵਲੋਂ ਅਨਲੌਕ 3 ਲਈ ਜਾਰੀ ਕੀਤੀਆਂ ਗਈਆਂ ਨਵੀਂਆਂ ਗਾਈਡਲਾਈਨਜ਼ ਤੋਂ ਬਾਅਦ ਪੰਜਾਬ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਡਾਕਟਰੀ ਮਾਹਰਾਂ, ਸੀਨੀਅਰ ਅਧਿਕਾਰੀਆਂ ਅਤੇ ਜਨਤਾ ਦੇ ਨੁਮਾਇੰਦਿਆਂ ਨਾਲ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।ਜਿਸ ਤੋਂ ਬਾਅਦ ਸ਼ਹਿਰ ਵਿੱਚ ਕੁਝ ਪਾਬੰਦੀਆਂ ਨੂੰ ਕੋਵਿਡ ਇਨਫੈਕਸ਼ਨ ਰੋਕਣ ਲਈ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।


ਇਹ ਪਾਬੰਦੀਆਂ ਇਸ ਪ੍ਰਕਾਰ ਹਨ।
-ਇਸ ਦੌਰਾਨ ਸੁਖਨਾ ਝੀਲ ਵੀਕੈਂਡ ਤੇ ਬੰਦ ਰਹੇਗੀ ਅਤੇ ਸੈਲਾਨੀਆਂ ਦੇ ਦਾਖਲੇ ਤੇ ਸ਼ਨੀਵਾਰ ਅਤੇ ਐਤਵਾਰ ਨੂੰ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ।



-ਚੁਣੇ ਗਏ ਭੀੜ ਭਾੜ ਵਾਲੇ ਬਾਜ਼ਾਰਾਂ 'ਚ ਓਡ-ਈਵਨ ਸਿਸਟਮ ਦੁਬਾਰਾ ਸ਼ੁਰੂ ਕੀਤਾ ਜਾਵੇਗਾ।ਇਸ ਸਿਸਟਮ ਦੇ ਅਨੁਸਾਰ ਹੀ ਦੁਕਾਨਾਂ ਖੁਲ੍ਹਣਗੀਆਂ।



-ਖਾਣ-ਪੀਣ ਦੀਆਂ ਸੰਸਥਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ 08:00 ਵਜੇ ਤੱਕ ਬੰਦ ਹੋ ਜਾਣਗੀਆਂ। ਖਾਣ-ਪੀਣ ਵਾਲੀਆਂ ਥਾਵਾਂ 9 ਵਜੇ ਤੱਕ ਖੁੱਲੀਆਂ ਰਹਿ ਸਕਦੀਆਂ ਹਨ।



-ਨਾਇਟ ਕਰਫਿਊ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ।



-ਯੋਗਾ ਕੇਂਦਰ ਅਤੇ ਜਿਮਨੇਜ਼ੀਅਮ 5 ਅਗਸਤ ਤੋਂ ਖੁੱਲ੍ਹ ਜਾਣਗੇ ਪਰ ਸਿਰਫ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਲੋਂ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (SOP) ਜਾਰੀ ਕੀਤੇ ਜਾਣ ਤੋਂ ਬਾਅਦ।