ਮੋਗਾ: ਕੋਰੋਨਾ ਵਾਇਰਸ ਨਾਲ ਲੋਕਾਂ 'ਤੇ ਮਹਿੰਗਾਈ ਦੀ ਮਾਰ ਪੈ ਰਹੀ ਹੈ। ਅਜਿਹੇ 'ਚ ਸਬਜ਼ੀਆਂ ਦੇ ਰੇਟ ਵੀ ਹੁਣ ਅਸਮਾਨ ਨੂੰ ਛੂਹ ਰਹੇ ਹਨ। ਜਿਵੇਂ-ਜਿਵੇਂ ਮੌਸਮ ਕਰਵਟ ਲੈ ਰਿਹਾ ਹੈ, ਉਵੇਂ ਹੀ ਹੁਣ ਸਬਜ਼ੀਆਂ ਦੇ ਭਾਅ ਵੀ ਦੁੱਗਣੇ ਹੋ ਰਹੇ ਹਨ।


ਮੋਗਾ 'ਚ 'ਏਬੀਪੀ ਸਾਂਝਾ' ਦੀ ਟੀਮ ਵੱਲੋਂ ਥੋਕ ਦੀਆਂ ਮੰਡੀਆਂ ਦਾ ਦੌਰਾ ਕੀਤਾ ਗਿਆ ਤਾਂ ਜਾਣਿਆ ਕਿ ਗਾਹਕਾਂ 'ਤੇ ਸਬਜ਼ੀਆਂ ਦੀ ਮਹਿੰਗਾਈ ਦਾ ਭਾਰ ਪੈ ਰਿਹਾ ਹੈ। ਸਬਜ਼ੀਆਂ ਦੀ ਮਹਿੰਗੀ ਕੀਮਤ ਨਾਲ ਰਸੋਈ ਦਾ ਸਾਰਾ ਬਜਟ ਹੀ ਹਿੱਲ ਗਿਆ ਹੈ।


ਸਬਜ਼ੀਆਂ ਦੇ ਭਾਅ ਦੀ ਗੱਲ ਕਰੀਏ ਤਾਂ ਮਟਰ 180 ਰੁਪਏ ਪ੍ਰਤੀ ਕਿੱਲੋ ਵਿਕ ਰਹੇ ਹਨ ਤੇ ਗੋਭੀ 60 ਰੁਪਏ ਪ੍ਰਤੀ ਕਿੱਲੋ, ਅਰਬੀ 50 ਰੁਪਏ ਪ੍ਰਤੀ ਕਿੱਲੋ ਤੇ ਆਮ ਵਿਕਣ ਵਾਲਾ ਘੀਆ ਵੀ 40 ਰੁਪਏ ਪ੍ਰਤੀ ਕਿੱਲੋ ਤੋਂ ਪਾਰ ਹੋ ਗਿਆ। ਇੰਨਾ ਹੀ ਨਹੀਂ ਆਲੂ ਵੀ 40 ਰੁਪਏ ਕਿੱਲੋ ਵਿਕ ਰਿਹਾ ਹੈ।


ਮਹਿੰਗੀਆਂ ਹੋਈਆਂ ਸਬਜ਼ੀਆਂ ਬਾਰੇ ਵਿਕਰੇਤਾਵਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਜ਼ਿਆਦਾਤਰ ਸਬਜ਼ੀਆਂ ਹਿਮਾਚਲ, ਹਰਿਆਣਾ ਤੇ ਯੂਪੀ ਵੱਲੋਂ ਆ ਰਹੀਆਂ ਹਨ। ਕੋਰੋਨਾ ਕਾਰਨ ਸਬਜ਼ੀਆਂ ਦੀ ਸਪਲਾਈ ਵੀ ਘੱਟ ਪਹੁੰਚ ਰਹੀ ਹੈ। ਇਸ ਕਾਰਨ ਸਬਜ਼ੀਆਂ ਦੇ ਰੇਟ ਲਗਾਤਾਰ ਵਧ ਰਹੇ ਹਨ।


ਕਿਸਾਨਾਂ ਦੇ ਏਕੇ ਨੇ ਅਕਾਲੀ ਦਲ ਨੂੰ ਯੂ-ਟਰਨ ਲੈਣ ਲਈ ਕੀਤਾ ਮਜ਼ਬੂਰ: ਜਾਖੜ


ਕੈਪਟਨ ਦੀ ਕਿਸਾਨਾਂ ਨੂੰ ਨਸੀਹਤ, ਚਲੋ ਦਿੱਲੀ, ਪੰਜਾਬ ਦੀਆਂ ਸੜਕਾਂ 'ਤੇ ਬੈਠਣ ਨਾਲ ਨਹੀਂ ਨਿਕਲੇਗਾ ਹੱਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ