ਲੁਧਿਆਣਾ: ਅਦਾਕਾਰ ਦੀਪ ਸਿੱਧੂ (Deep Sidhu) ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਸੈਂਕੜਿਆਂ ਦੀ ਤਦਾਦ ਵਿੱਚ ਗੱਡੀਆਂ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘੀਆਂ। ਦੀਪ ਸਿੱਧੂ ਨਮਿਤ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਭੋਗ ਪੈ ਰਿਹਾ ਹੈ। ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੀਆਂ ਗੱਡੀਆਂ ਲਈ ਟੋਲ ਫਰੀ ਕਰ ਦਿੱਤਾ ਗਿਆ।

ਦੱਸ ਦਈਏ ਕਿ ਦੀਪ ਸਿੱਧੂ ਦੀ ਬੀਤੇ ਦਿਨੀਂ ਦਿੱਲੀ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅੱਜ ਪਹਿਲਾਂ ਉਨ੍ਹਾਂ ਦੇ ਭਰਾ ਦੇ ਗ੍ਰਹਿ ਵਿਖੇ ਤੇ ਹੁਣ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅੰਤਮ ਅਰਦਾਸ ਕਰਵਾਈ ਜਾ ਰਹੀ ਹੈ। ਇਸ ਵਿੱਚ ਸ਼ਾਮਲ ਹੋਣ ਲਈ ਵੱਡੀ ਤਦਾਦ ਵਿੱਚ ਲੋਕ ਆ ਰਹੇ ਹਨ।

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੋਂ ਸੈਂਕੜਿਆਂ ਦੀ ਤਾਦਾਦ ਵਿੱਚ ਗੱਡੀਆਂ ਦੀਪ ਸਿੱਧੂ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਵੇਰ ਤੋਂ ਹੀ ਲੰਘ ਰਹੀਆਂ ਹਨ। ਜ਼ਿਆਦਾਤਰ ਗੱਡੀਆਂ ਅੰਮ੍ਰਿਤਸਰ ਤੇ ਗੁਰਦਾਸਪੁਰ ਵੱਲ ਤੋਂ ਆ ਰਹੀਆਂ ਹਨ। ਕੇਸਰੀ ਝੰਡੀਆਂ ਲਾ ਕੇ ਸਿੱਖ ਸੰਗਤਾਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੀਪ ਸਿੱਧੂ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਹਨ।

ਇਸ ਦੌਰਾਨ ਸੰਗਤਾਂ ਨੇ ਦੱਸਿਆ ਕਿ ਜਿੰਨੀਆਂ ਵੀ ਗੱਡੀਆਂ ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘ ਰਹੀਆਂ ਹਨ, ਉਨ੍ਹਾਂ ਲਈ ਟੋਲ ਮੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਵੇਰ ਤੋਂ 700 ਤੋਂ ਵੱਧ ਗੱਡੀਆਂ ਹੁਣ ਤਕ ਲੰਘ ਚੁੱਕੀਆਂ ਹਨ। ਇੰਨਾ ਹੀ ਨਹੀਂ ਟਰੱਕ ਤੇ ਬੱਸਾਂ ਵੀ ਵੱਡੀ ਤਦਾਦ ਵਿੱਚ ਜਾ ਰਹੀਆਂ ਹਨ।

ਉਧਰ, ਸ੍ਰੀ ਫਤਿਹਗੜ੍ਹ ਸਾਹਿਬ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਜਾ ਰਹੀਆਂ ਸੰਗਤਾਂ ਨੇ ਕਿਹਾ ਕਿ ਦੀਪ ਸਿੱਧੂ ਨੇ ਜੋ ਕਿਸਾਨੀ ਅੰਦੋਲਨ ਵੀ ਕੀਤਾ, ਉਹ ਭੁੱਲ ਨਹੀਂ ਸਕਦੇ। ਇਸ ਕਰਕੇ ਸਵੇਰ ਤੋਂ ਸੰਗਤਾਂ ਵੱਡੀ ਤਾਦਾਦ ਵਿੱਚ ਉੱਥੇ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਸੰਗਤਾਂ ਮਾਝੇ ਤੋਂ ਆ ਰਹੀਆਂ ਹਨ।  


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/apps/details?id=com.winit.starnews.hin
https://apps.apple.com/in/app/abp-live-news/id811114904